21 ਮਾਰਚ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ

Written by  Shaminder   |  March 19th 2022 06:00 PM  |  Updated: March 19th 2022 06:00 PM

21 ਮਾਰਚ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਕਰਟਨ ਰੇਜ਼ਰ

ਪੀਟੀਸੀ ਪੰਜਾਬੀ ‘ਤੇ ਸੂਰਤ ਅਤੇ ਸੀਰਤ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ।ਜੀ ਹਾਂ ਮਿਸ ਪੀਟੀਸੀ ਪੰਜਾਬੀ 2022  (Miss PTC Punjabi 2022) ਸ਼ੁਰੂ ਹੋਣ ਜਾ ਰਿਹਾ ਹੈ । ਜਿਸ ਦਾ ਕਰਟਨ ਰੇਜ਼ਰ  ( Curtain Raiser) 21  ਮਾਰਚ ਦਿਨ ਸੋਮਵਾਰ ਨੂੰ ਪੀਟੀਸੀ ਪੰਜਾਬੀ ‘ਤੇ ਸ਼ਾਮ 8 ਵਜੇ ਹੋਵੇਗਾ । ਇਸ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬੀ ਮੁਟਿਆਰਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ । ਇਸ ਸ਼ੋਅ ‘ਚ ਪੰਜਾਬੀ ਮੁਟਿਆਰਾਂ ਦੇ ਹੁਸਨ ਦੇ ਨਾਲ ਨਾਲ ਉਨ੍ਹਾਂ ਦੇ ਆਮ ਗਿਆਨ ਦੀ ਵੀ ਪਰਖ ਕੀਤੀ ਜਾਵੇਗੀ ।

Satinder Satti

ਹੋਰ ਪੜ੍ਹੋ : ਬਠਿੰਡਾ ‘ਚ ਮਿਸ ਪੀਟੀਸੀ ਪੰਜਾਬੀ 2022 ਦੇ Pre Auditions ਲਈ ਮੁਟਿਆਰਾਂ ਹੋ ਜਾਣ ਤਿਆਰ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਮੁਟਿਆਰਾਂ ਦੀ ਚੋਣ ਦੇ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਲਏ ਗਏ ਸਨ । ਜਿਸ ਤੋਂ ਬਾਅਦ ਸਾਡੇ ਪਾਰਖੀ ਜੱਜ ਸਾਹਿਬਾਨਾਂ ਨੇ ਇਨ੍ਹਾਂ ਮੁਟਿਆਰਾਂ ਨੂੰ ਹਰ ਕਸੌਟੀ ਦੇ ਪਰਖਿਆ ਅਤੇ ਹੁਣ ਜਲਦ ਹੀ ਇਨ੍ਹਾਂ ਮੁਟਿਆਰਾਂ ਦੇ ਟੈਲੇਂਟ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾਵੇਗਾ ।

Gavie chahal

ਸੋ ਵੇਖਣਾ ਨਾ ਭੁੱਲਣਾ ਮੁਟਿਆਰਾਂ ਦੇ ਹੁਸਨ ਅਤੇ ਉਨ੍ਹਾਂ ਦੇ ਗਿਆਨ ਦੀ ਪਰਖ ਕਰਨ ਵਾਲਾ ਰਿਆਲਟੀ ਸ਼ੋਅ। ਦੱਸ ਦਈਏ ਕਿ ਪੀਟੀਸੀ ਪੰਜਾਬੀ, ਪੰਜਾਬ ਦੀਆਂ ਮੁਟਿਆਰਾਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਦਾ ਹੈ । ਜਿਸ ਦੇ ਜ਼ਰੀਏ ਇਹ ਮੁਟਿਆਰਾਂ ਆਪਣੇ ਛਿਪੇ ਹੋਏ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਂਦੀਆਂ ਹਨ । ਇਸ ਤੋਂ ਇਲਾਵਾ ਪੰਜਾਬੀ ਗੱਭਰੂਆਂ ਦੇ ਹੁਨਰ ਨੂੰ ਪਰਖਣ ਦੇ ਲਈ ਵੀ ਕਈ ਰਿਆਲਟੀ ਸ਼ੋਅਜ਼ ਕਰਵਾਏ ਜਾਂਦੇ ਹਨ ।

 

View this post on Instagram

 

A post shared by PTC Punjabi (@ptcpunjabi)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network