Digital Film Festival Awards 2022

ਪੀਟੀਸੀ ਪੰਜਾਬੀ ‘ਤੇ 14 ਜਨਵਰੀ ਰਾਤ 8 ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਫਗਵਾੜਾ ਬਾਈਪਾਸ'

ਪੀਟੀਸੀ ਪੰਜਾਬੀ ‘ਤੇ 14 ਜਨਵਰੀ ਰਾਤ 8 ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਫਗਵਾੜਾ ਬਾਈਪਾਸ'

ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ ਵਿਸ਼ੇ ‘ਤੇ ਫ਼ਿਲਮ ‘ਫਗਵਾੜਾ ਬਾਈਪਾਸ'(Phagwara Bypass) ਦਿਖਾਈ ਜਾਵੇਗੀ ।

ਇਸ ਫ਼ਿਲਮ ਦੀ ਕਹਾਣੀ ਅਪਰਾਧਿਕ ਘਟਨਾ 'ਤੇ ਅਧਾਰਿਤ ਹੈ। ਇਸ 'ਚ ਇੱਕ ਢਾਬਾ ਚਲਾਉਣ ਵਾਲਾ ਪਰਿਵਾਰ ਲਾਲਚ ਵਿੱਚ ਆ ਕੇ ਜ਼ੁਰਮ ਕਰਨ ਦੀ ਰਾਹ ਵੱਲ ਤੁਰ ਪੈਂਦਾ ਹੈ। ਇਹ ਫ਼ਿਲਮ ਲਾਲਚ ਨਾਂ ਕਰਨ ਦਾ ਸੁਨੇਹਾ ਦਿੰਦੀ ਹੈ।

ਹੋਰ ਪੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਨੇ ਆਪਣੀ ਧੀ ਨਾਲ ਪਾਇਆ ਗਿੱਧਾ, ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਮਾਂ-ਧੀ ਦਾ ਇਹ ਵੀਡੀਓ

ਇਹ ਦਰਸਾਉਂਦੀ ਹੈ ਕਿ ਕਿਵੇਂ ਲਾਲਚ ਇਨਸਾਨ ਨੂੰ ਅਜਿਹੇ ਜ਼ੁਰਮ ਵਿੱਚ ਫਸਾ ਦਿੰਦਾ ਹੈ। ਉਹ ਇਨ੍ਹੀਂ ਕੁ ਬੂਰੀ ਤਰ੍ਹਾਂ ਜ਼ੁਰਮ ਦੇ ਜਾਲ ਵਿੱਚ ਫਸਦਾ ਹੈ ਕਿ ਉਹ ਜ਼ਿੰਦਗੀ ਭਰ ਉਸ ਤੋਂ ਬਾਹਰ ਨਹੀਂ ਨਿਕਲ ਸੱਕਦਾ। ਕੀ ਇਸ ਕਹਾਣੀ ਦੇ ਪਾਤਰ ਖ਼ੁਦ ਨੂੰ ਜ਼ੁਰਮ ਦੀ ਰਾਹ 'ਤੇ ਜਾਣ ਤੋਂ ਰੋਕ ਸਕਣਗੇ ਇਹ ਤਾਂ ਦਰਸ਼ਕਾਂ ਨੂੰ 14 ਜਨਵਰੀ ਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲਗੇਗਾ।

ਹੋਰ ਪੜ੍ਹੋ : ਸਬਰੀਮਾਲਾ ਮੰਦਰ ਦੇ ਦਰਸ਼ਨਾਂ ਲਈ ਪਹੁੰਚੇ ਅਜੇ ਦੇਵਗਨ, 41 ਦਿਨਾਂ ਤੱਕ ਕੀਤੀ ਕਰੜੀ ਸਾਧਨਾ

ਸੋ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਫ਼ਿਲਮ ਫਗਵਾੜਾ ਬਾਈਪਾਸ' 14 ਜਨਵਰੀ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ | ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ ਆਫਿਸ ਦੀਆਂ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।

 

View this post on Instagram

 

A post shared by PTC Punjabi (@ptcpunjabi)

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network