ਸਬਰੀਮਾਲਾ ਮੰਦਰ ਦੇ ਦਰਸ਼ਨਾਂ ਲਈ ਪਹੁੰਚੇ ਅਜੇ ਦੇਵਗਨ, 41 ਦਿਨਾਂ ਤੱਕ ਕੀਤੀ ਕਰੜੀ ਸਾਧਨਾ
ਸਬਰੀਮਾਲਾ ਮੰਦਰ ਦੇ ਦਰਸ਼ਨਾਂ ਲਈ ਪਹੁੰਚੇ ਅਜੇ ਦੇਵਗਨ, 41 ਦਿਨਾਂ ਤੱਕ ਕੀਤੀ ਕਰੜੀ ਸਾਧਨਾ
ਬਾਲੀਵੁੱਡ ਐਕਟਰ ਅਜੇ ਦੇਵਗਨ ਇਨ੍ਹੀਂ ਦਿਨੀਂ ਸ਼ਰਧਾ 'ਚ ਲੀਨ ਹਨ। ਅਦਾਕਾਰ ਕੁਝ ਦਿਨ ਪਹਿਲਾਂ ਕੇਰਲ ਦੇ ਸਬਰੀਮਾਲਾ ਮੰਦਰ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਭਗਵਾਨ ਅਯੱਪਾ ਦੀ ਪੂਜਾ ਕੀਤੀ ਤੇ ਇਥੇ ਉਨ੍ਹਾਂ ਨੇ 41 ਦਿਨਾਂ ਤੱਕ ਕਰੜੀ ਸਾਧਨਾ ਕੀਤੀ।

ਅਜੇ ਦੇਵਗਨ ਇੱਥੇ ਕਾਲੇ ਕੱਪੜਿਆਂ 'ਚ ਨਜ਼ਰ ਆਏ। ਉਨ੍ਹਾਂ ਦੇ ਇਸ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਕਿਉਂਕਿ ਪ੍ਰਸ਼ੰਸਕਾਂ ਨੂੰ ਲੱਗਦਾ ਸੀ ਕਿ ਅਜੇ ਦੇਵਗਨ ਦਾ ਇਹ ਲੁੱਕ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਹੈ ਪਰ ਹੁਣ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੇ ਸਾਫ ਕਰ ਦਿੱਤਾ ਹੈ ਕਿ ਅਜਿਹਾ ਨਹੀਂ ਹੈ। ਅਜੇ ਦੇਵਗਨ ਇੱਕ ਔਖੀ ਸਾਧਨਾ ਕਰਕੇ ਕਾਲੇ ਕੱਪੜਿਆਂ 'ਚ ਇਸ ਮੰਦਰ 'ਚ ਪਹੁੰਚੇ ਸਨ ਅਤੇ ਇਹ ਸਾਧਨਾ ਇੱਕ ਦਿਨ ਲਈ ਨਹੀਂ ਸਗੋਂ ਪੂਰੇ 41 ਦਿਨਾਂ ਦੀ ਹੈ, ਜਿਸ 'ਚ ਸਖ਼ਤ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ।
View this post on Instagram
ਹੋਰ ਪੜ੍ਹੋ : ਬਿਮਾਰ ਲੋਕਾਂ ਦਾ ਭੋਜਨ ਹੀ ਨਹੀਂ ਸਗੋਂ ਸੰਪੂਰਨ ਖੁਰਾਕ ਹੈ ਦਲੀਆ ਜਾਣੋ ਕਿਵੇਂ
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਜੇ ਦੇਵਗਨ ਨੇ ਕਾਲੇ ਕੱਪੜੇ ਪਾਏ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਗਲੇ 'ਚ ਲਾਲ ਰੰਗ ਦਾ ਕੱਪੜਾ ਪਾਇਆ ਹੈ। ਉਨ੍ਹਾਂ ਨੇ ਆਪਣੇ ਮੱਥੇ 'ਤੇ ਤਿਲਕ ਲਗਾਇਆ ਹੈ ਅਤੇ ਗਲੇ 'ਚ ਤੁਲਸੀ ਦੀ ਮਾਲਾ ਪਾਈ ਹੋਈ ਹੈ।

ਅਜੇ ਦੇਵਗਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜੇ ਦੇਵਗਨ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸਫਰ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਇਸ 'ਚ ਅਭਿਨੇਤਾ ਧਮਾਕੇਦਾਰ ਐਂਟਰੀ ਕਰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸੋਨੂੰ ਸੂਦ ਨੇ ਮੋਗਾ ਸਥਿਤ ਜੱਦੀ ਘਰ ‘ਚ ਮਨਾਇਆ ਲੋਹੜੀ ਦਾ ਤਿਉਹਾਰ, ਗਾਏ ਲੋਹੜੀ ਦੇ ਗੀਤ
ਮੀਡੀਆ ਰਿਪੋਰਟਾਂ ਮੁਤਾਬਕ ਅਜੇ ਦੇਵਗਨ ਭਗਵਾਨ ਅਯੱਪਾ ਦੇ ਦਰਸ਼ਨਾਂ ਤੋਂ ਪਹਿਲਾਂ ਪਿਛਲੇ 41 ਦਿਨਾਂ ਤੋਂ ਕਠਿਨ ਤਪੱਸਿਆ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਲਗਾਤਾਰ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਜ਼ਮੀਨ 'ਤੇ ਮੈਟ 'ਤੇ ਸੌਂ ਰਹੇ ਸਨ। ਇੰਨਾਂ ਹੀ ਨਹੀਂ ਉਹ ਸਾਦਾ ਖਾਣਾ ਖਾ ਰਹੇ ਸੀ। ਉਨ੍ਹਾਂ ਨੇ ਆਪਣੇ ਵਾਲ ਅਤੇ ਨਹੁੰ ਨਹੀਂ ਕੱਟੇ ਸਨ। ਭਗਵਾਨ ਦੇ ਦਰਸ਼ਨਾਂ ਲਈ ਉਨ੍ਹਾਂ ਨੇ ਬ੍ਰਹਮਚਾਰਯ ਨਿਯਮਾਂ ਦੀ ਪਾਲਣਾ ਕੀਤੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
