ਸੋਮਵਾਰ ਤੋਂ ਵੇਖੋ ‘ਚੌਸਰ’ ਦਿ ਪਾਵਰ ਗੇਮਜ਼’ ਵੈੱਬ ਸੀਰੀਜ਼

written by Shaminder | February 20, 2022

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਨਵਾਂ ਨਵਾਂ ਕੰਟੈਂਟ ਪਰੋਸ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪਲੇਅ ਐਪ ‘ਤੇ ਸਿਆਸਤ ਦੇ ਹਥਕੰਡਿਆਂ ਨੂੰ ਬਿਆਨ ਕਰਦੀ ਵੈੱਬ ਸੀਰੀਜ਼ (Web Series) "ਚੌਸਰ" ਦਿ ਪਾਵਰ ਗੇਮਜ਼ (Chausar-The Power Games) ਸੋਮਵਾਰ ਯਾਨੀ ਕਿ 21  ਫਰਵਰੀ ਤੋਂ  ਪੀਟੀਸੀ ਪਲੇ ਐਪ‘ਤੇ ਪ੍ਰਸਾਰਿਤ ਹੋਣ ਜਾ ਰਹੀ ਹੈ ।ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸਿਆਸਤ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਨੂੰ ਇਸ ਵੈੱਬ ਸੀਰੀਜ਼ ‘ਚ ਵਿਖਾਇਆ ਜਾਵੇਗਾ ।

ਹੋਰ ਪੜ੍ਹੋ : ‘Chausar: The Power Games’ trailer: The dark side of Punjab Politics exposed?

ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਇਹੀ ਕਾਰਨ ਹੈ ਕਿ "ਚੌਸਰ" ਦਿ ਪਾਵਰ ਗੇਮਜ਼ ਦੇ ਟ੍ਰੇਲਰ ਨੇ ਸੋਸ਼ਲ ਮੀਡੀਆ ‘ਤੇ ਹੁਣ ਤੱਕ ਇੱਕ ਮਿਲੀਅਨ ਵਿਊਜ਼ ਕਰੌਸ ਕਰ ਲਏ ਹਨ ।ਹਾਈ ਵੋਲਟੇਜ਼ ਸਿਆਸੀ ਡਰਾਮੇ ਨਾਲ ਭਰਪੂਰ ਇਸ ਵੈੱਬ ਸੀਰੀਜ਼ ਦੇ 10 ਐਪੀਸੋਡ ਹਨ ਅਤੇ ਇਸ ਵੈੱਬ ਸੀਰੀਜ਼ ਦੀ ਕਹਾਣੀ ਮੰਨਤ ਪ੍ਰਤਾਪ ਸਿੰਘ ਦੇ ਆਲੇ ਦੁਆਲੇ ਘੁੰਮਦੀ ਹੈ ।

ਸੋ ਤੁਸੀਂ ਵੀ ਤਿਆਰ ਰਹੋ ਸਿਆਸਤ ਦੇ ਰੰਗਾਂ ਦੇ ਨਾਲ ਭਰਪੂਰ ਇਸ ਵੈੱਬ ਸੀਰੀਜ਼ ਨੂੰ ਵੇਖਣ ਦੇ ਲਈ ।ਇਸ ਵੈੱਬ ਸੀਰੀਜ਼ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ-ਨਵੇਂ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਅਤੇ ਦਰਸ਼ਕਾਂ ਦੇ ਹਰ ਵਰਗ ਨੂੰ ਧਿਆਨ ‘ਚ ਰੱਖਦੇ ਹੋਏ ਕੰਟੈਂਟ ਤੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ ।

 

You may also like