ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੈਗਾ ਆਡੀਸ਼ਨ

Written by  Rupinder Kaler   |  September 17th 2019 12:12 PM  |  Updated: September 17th 2019 12:12 PM

ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੈਗਾ ਆਡੀਸ਼ਨ

ਪੀਟੀਸੀ ਪੰਜਾਬੀ ’ਤੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੁਣ ਹੋਰ ਵੀ ਸਖਤ ਹੋ ਗਿਆ ਹੈ । ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਹੋਏ ਆਡੀਸ਼ਨਾਂ ਵਿੱਚ ਕਈ ਹੁਸਨ ਤੇ ਹੁਨਰ ਦੀਆਂ ਮਾਲਕ ਕੁੜੀਆਂ ਨੂੰ ਇਸ ਮੁਕਾਬਲੇ ਲਈ ਚੁਣਿਆ ਗਿਆ ਹੈ ।ਪਰ ਇਹ ਮੁਕਾਬਲਾ ਸੌਖਾ ਨਹੀਂ ਕਿਉਂਕਿ ਇਹਨਾਂ ਕੁੜੀਆਂ ਵਿੱਚੋਂ ਵੀ ਉਹਨਾਂ ਕੁੜੀਆਂ ਦੇ ਆਡੀਸ਼ਨ ਹੋਣਗੇ ਜਿਹੜੀਆਂ ‘ਮਿਸ ਪੀਟੀਸੀ ਪੰਜਾਬੀ-2019’ ਦੇ ਮੁਕਾਬਲੇ ਵਿੱਚ ਅੱਗੇ ਜਾਣ ਦੇ ਕਾਬਿਲ ਹਨ ।

ਇਹਨਾਂ ਮੁਟਿਆਰਾਂ ਦੀ ਚੋਣ ਲਈ ਹੁਣ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੈਗਾ ਆਡੀਸ਼ਨ ਹੋਵੇਗਾ । ਇਸ ਮੈਗਾ ਆਡੀਸ਼ਨ ਵਿੱਚ ਕਿਹੜੀ ਕੁੜੀ ਹੁੰਦੀ ਹੈ ਪਾਸ ਤੇ ਕਿਹੜੀ ਹੁੰਦੀ ਹੈ ਬਾਹਰ ਇਹ ਸਭ ਜਾਨਣ ਲਈ ਦੇਖੋ ਮੰਗਲਵਾਰ ਤੇ ਬੁੱਧਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network