ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ 26 ਅਪ੍ਰੈਲ ਨੂੰ

Written by  Shaminder   |  April 23rd 2021 06:01 PM  |  Updated: April 23rd 2021 06:01 PM

ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ 26 ਅਪ੍ਰੈਲ ਨੂੰ

ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਕਈ ਪ੍ਰੋਗਰਾਮ ਚੱਲ ਵੀ ਰਹੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ । ਉਨ੍ਹਾਂ ਵਿੱਚੋਂ ਹੀ ਇੱਕ ਹੈ ‘ਕ੍ਰੇਜ਼ੀ ਟੱਬਰ’ ਕ੍ਰੇਜ਼ੀ ਟੱਬਰ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜੋ ਆਪਣੀਆਂ ਹਾਸੋ ਹੀਣੀਆਂ ਗੱਲਾਂ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਵੇਗਾ।

Crazy Tabbar

 

ਹੋਰ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ ਆਕਸੀਜ਼ਨ ਦਾ ਲੰਗਰ

crazy tabbar

ਸੋਮਵਾਰ ਨੂੰ ਤੁਹਾਨੂੰ ਵੇਖਣ ਨੂੰ ਮਿਲੇਗਾ ਨਵਾਂ ਐਪੀਸੋਡ ਜਿਸ ‘ਚ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਕਿਵੇਂ ਪਾਗਲਖਾਨੇ ਤੋਂ ਇੱਕ ਡਾਕਟਰ ਸ਼ੇਰੂ ਭੱਜ ਕੇ ਆ ਜਾਂਦਾ ਹੈ ਉਹ ਕਿਰਾਏਦਾਰ ਰੱਖਣ ਦੀ ਜ਼ਿੱਦ ‘ਤੇ ਅੜਿਆ ਰਹਿੰਦਾ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਕਿਰਾਏਦਾਰ ਦਾ ਭੇਸ ਬਦਲ ਕੇ ਕਿਵੇਂ ਡਾਕਟਰ ਸ਼ੇਰੂ ਨੂੰ ਤੰਗ ਕਰੇਗਾ । ਹੁਣ ਇਹ ਵੇਖਣਾ ਇਹ ਹੋਵੇਗਾ ਕਿ ਗੋਲਡੀ ਦੀ ਇਹ ਸਕੀਮ ਕਿੰਨੀ ਕੁ ਕਾਮਯਾਬ ਹੋਵੇਗੀ। ਇਹ ਸਭ ਜਾਨਣ ਲਈ ਵੇਖੋ ਕ੍ਰੇਜ਼ੀ ਟੱਬਰ ਦਿਨ ਸੋਮਵਾਰ, 26 ਅਪ੍ਰੈਲ, ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network