ਕੀ ‘ਬਿੱਗ ਬੌਸ 16’ 'ਚ ਹੋਵੇਗੀ ਸਲਮਾਨ ਖ਼ਾਨ ਦੀ ਛੁੱਟੀ ਤੇ ਰੋਹਿਤ ਸ਼ੈੱਟੀ ਸੰਭਾਲਣਗੇ ਮੇਜ਼ਬਾਨੀ ਦੀ ਕਮਾਨ?

written by Lajwinder kaur | August 24, 2022

Rohit Shetty Set To Replace Salman Khan As ‘Bigg Boss 16’ Host? : ਟੀਵੀ ਦਾ ਚਰਚਿਤ ਤੇ ਵਿਵਾਦਿਤ ਰਿਆਲਿਟੀ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 16 ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਜਲਦ ਹੀ ਇਹ ਸ਼ੋਅ ਆਪਣੇ ਨਵੇਂ ਸੀਜ਼ਨ ਅਤੇ ਨਵੇਂ ਪ੍ਰਤੀਯੋਗੀਆਂ ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਿਹਾ ਹੈ। 'ਬਿੱਗ ਬੌਸ 16' 'ਚ ਕਈ ਟੀਵੀ ਸੈਲੇਬਸ ਅਤੇ ਸੋਸ਼ਲ ਮੀਡੀਆ ਸਿਤਾਰਿਆਂ ਦੇ ਹਿੱਸਾ ਲੈਣ ਦੀਆਂ ਖ਼ਬਰਾਂ ਹਨ। ਇਸ ਦੌਰਾਨ ਸ਼ੋਅ ਦੇ ਹੋਸਟ ਨੂੰ ਲੈ ਕੇ ਵੀ ਵੱਡਾ ਖੁਲਾਸਾ ਹੋਇਆ ਹੈ।

ਖ਼ਬਰਾਂ ਹਨ ਕਿ ਇਸ ਵਾਰ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ 'ਬਿੱਗ ਬੌਸ' ਤੋਂ ਵੱਖ ਹੋਣ ਜਾ ਰਹੇ ਹਨ। ਪ੍ਰਸ਼ੰਸਕ ਇਸ ਖ਼ਬਰ ਤੋਂ ਪਰੇਸ਼ਾਨ ਹਨ ਕਿ ਕੀ ਸੁਪਰਸਟਾਰ ਬਾਲੀਵੁੱਡ ਐਕਟਰ ਸਲਮਾਨ ਖ਼ਾਨ ਸੱਚਮੁੱਚ 'ਬਿੱਗ ਬੌਸ 16' ‘ਚ ਪ੍ਰਤੀਯੋਗੀਆਂ ਦੀ ਕਲਾਸ ਲੈਂਦੇ ਨਜ਼ਰ ਨਹੀਂ ਆਉਣਗੇ?

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਮਰਹੂਮ ਪਿਤਾ ਦੀ ਬਰਥ ਐਨੀਵਰਸਿਰੀ ‘ਤੇ ਹੋਈ ਭਾਵੁਕ, ਸਾਂਝੀ ਕੀਤੀ ਬਚਪਨ ਦੀ ਖ਼ੂਬਸੂਰਤ ਤਸਵੀਰ

ਦਰਅਸਲ, ਸਲਮਾਨ ਦੇ ਹੋਸਟ ਨਾ ਹੋਣ ਦੀ ਖਬਰ ਤੋਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਨਿਰਾਸ਼ ਸਨ। ਖ਼ਬਰਾਂ ਸਨ ਕਿ ਇਸ ਸਾਲ 'ਬਿੱਗ ਬੌਸ' ਦੀ ਮੇਜ਼ਬਾਨੀ ਸਲਮਾਨ ਨਹੀਂ ਬਲਕਿ ਮਸ਼ਹੂਰ ਫ਼ਿਲਮ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੈੱਟੀ ਕਰਨਗੇ। ਰੋਹਿਤ ਸ਼ੈੱਟੀ ਇਸ ਸਮੇਂ 'ਖਤਰੋਂ ਕੇ ਖਿਲਾੜੀ 12' ਦੀ ਮੇਜ਼ਬਾਨੀ ਕਰ ਰਹੇ ਹਨ।

bigg boss 16 salman khan-min image source instagram

ਰੋਹਿਤ ਸ਼ੈੱਟੀ ਜੋ ਕਿ ਜੋ ਬਾਲੀਵੁੱਡ ਦੇ ਇੱਕ ਵੱਡੇ ਫ਼ਿਲਮਕਾਰ ਹਨ ਤੇ ਐਕਸ਼ਨ ਡਾਇਰੈਕਟਰ ਹਨ। ਇਸ ਤੋਂ ਇਲਾਵਾ ਉਹ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੀ ਹੋਸਟਿੰਗ ਨੂੰ ਵੀ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ 'ਬਿੱਗ ਬੌਸ' ਲਈ ਰੋਹਿਤ ਸ਼ੈੱਟੀ ਦਾ ਨਾਂ ਸਾਹਮਣੇ ਆ ਰਿਹਾ ਸੀ। ਹਾਲਾਂਕਿ ਇਨ੍ਹਾਂ ਅਫਵਾਹਾਂ ਵਿਚਾਲੇ ਮੇਕਰਸ ਨੇ ਸਪੱਸ਼ਟੀਕਰਨ ਦੇ ਕੇ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ ਹੈ।

image source instagram

ਵਾਇਰਲ ਖ਼ਬਰਾਂ 'ਚ ਕਿਹਾ ਗਿਆ ਹੈ, 'ਰੋਹਿਤ ਸ਼ੈੱਟੀ ਨੂੰ 'ਬਿੱਗ ਬੌਸ 16' ਨੂੰ ਹੋਸਟ ਕਰਨ ਲਈ ਸੰਪਰਕ ਨਹੀਂ ਕੀਤਾ ਗਿਆ ਹੈ। ਰੋਹਿਤ ਸ਼ੈੱਟੀ ਦੇ ਕਰੀਬੀ ਸੂਤਰਾਂ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ ਕਿ ਨਿਰਦੇਸ਼ਕ 'ਬਿੱਗ ਬੌਸ 16' ਦੀ ਮੇਜ਼ਬਾਨੀ ਨਹੀਂ ਕਰਨਗੇ। ਸ਼ੋਅ ਲਈ ਰੋਹਿਤ ਸ਼ੈੱਟੀ ਨੂੰ ਕਿਸੇ ਨੇ ਅਪ੍ਰੋਚ ਨਹੀਂ ਕੀਤਾ ਹੈ। ਚੈਨਲ ਨੇ ਵੀ ਇਸ ਖ਼ਬਰ ਨੂੰ ਬੇਬੁਨਿਆਦ ਦੱਸਿਆ ਹੈ।

rohit shetty image image source instagram

ਬਿੱਗ ਬੌਸ 16' ਦੀ ਗੱਲ ਕਰੀਏ ਤਾਂ ਇਹ ਸ਼ੋਅ ਇਸ ਸਾਲ ਅਕਤੂਬਰ ਵਿਚ ਆਨ ਏਅਰ ਹੋ ਸਕਦਾ ਹੈ। ਮੁਕਾਬਲੇਬਾਜ਼ਾਂ ਦੀ ਗੱਲ ਕਰੀਏ ਤਾਂ ਇਸ ਵਾਰ ਲਾਕਅੱਪ ਵਿਜੇਤਾ ਮੁਨੱਵਰ ਫਾਰੂਕੀ, ਟਿਕਟੌਕ ਸਟਾਰ ਫੈਜ਼ਲ ਸ਼ੇਖ ਅਤੇ ਟੀ. ਵੀ. ਅਦਾਕਾਰ ਸ਼ਿਵਿਨ ਨਾਰੰਗ, ਵਿਵਿਅਨ ਦਿਸੇਨਾ ਅਤੇ ਇੰਟਰਨੈੱਟ ਸਨਸਨੀ ਵਿਸ਼ਾਲ ਪਾਂਡੇ ਸ਼ੋਅ ਵਿਚ 'ਬਿੱਗ ਬੌਸ 16' ਵਿਚ ਨਜ਼ਰ ਆ ਸਕਦੇ ਹਨ।

 

You may also like