ਪਿਆਜ਼ ਦੇ ਫਾਇਦੇ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ, ਗਰਮੀਆਂ 'ਚ ਜ਼ਰੂਰ ਕਰੋ ਪਿਆਜ਼ ਦਾ ਸੇਵਨ

written by Pushp Raj | April 06, 2022

ਪਿਆਜ਼ ਇੱਕ ਅਜਿਹੀ ਸਬਜ਼ੀ ਹੈ ਜੋ ਆਮਤੌਰ 'ਤੇ ਘਰ-ਘਰ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਪਿਆਜ਼ ਤੋਂ ਬਿਨਾਂ ਕਿਸੇ ਵੀ ਪਕਵਾਨ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਪਿਆਜ਼ ਮਹਿਜ਼ ਖਾਣੇ ਦੇ ਸੁਆਦ ਨੂੰ ਹੀ ਨਹੀਂ ਵਧਾਉਂਦਾ ਬਲਿਕ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਕਿ ਪਿਆਜ਼ ਖਾਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।


ਸਿਹਤ ਦੀ ਦੇਖਭਾਲ ਵਿੱਚ ਪਿਆਜ਼ ਦੀ ਵਰਤੋਂ ਸਾਡੇ ਲਈ ਬਹੁਤ ਲਾਭਕਾਰੀ ਹੈ। ਪਿਆਜ਼ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਐਨਜ਼ਾਈਮ ਤੇ ਕਈ ਤਰ੍ਹਾਂ ਦੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਹ ਸਾਡੀ ਸਿਹਤ ਦੇ ਨਾਲ-ਨਾਲ ਸਾਡੇ ਵਾਲਾਂ ਤੇ ਸਕਿਨ ਨੂੰ ਚਮਕਦਾਰ ਤੇ ਨਰਮ ਬਣਾਉਂਦਾ ਹੈ। ਪਿਆਜ਼ ਦੇ ਲਗਾਤਾਰ ਸੇਵਨ ਨਾਲ ਸਾਡਾ ਇਮਿਊਨ ਸਿਸਟਮ ਠੀਕ ਹੁੰਦਾ ਹੈ ਤੇ ਸਰੀਰ ਦੀ ਕਈ ਬਿਮਾਰੀਆਂ ਤੋਂ ਲੜਨ ਦੀ ਸਮਰਥਾ ਵਿੱਚ ਵਾਧਾ ਹੁੰਦਾ ਹੈ।


ਕਾਲੇ ਬੁੱਲ੍ਹ ਗੁਲਾਬੀ ਹੋ ਜਾਣਗੇ
ਪਿਆਜ਼ ਦੀ ਮਦਦ ਨਾਲ ਤੁਹਾਡੇ ਕਾਲੇ ਬੁੱਲ੍ਹ ਗੁਲਾਬੀ ਹੋ ਸਕਦੇ ਹਨ। ਇਸ ਤੋਂ ਇਲਾਵਾ, ਉਹ ਨਰਮ ਅਤੇ ਚਮਕਦਾਰ ਵੀ ਹੋ ਸਕਦੇ ਹਨ। ਇਸ ਲਈ, ਪਿਆਜ਼ ਦੇ ਰਸ ਵਿੱਚ ਵਿਟਾਮਿਨ ਈ ਦਾ ਤੇਲ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਬੁੱਲ੍ਹਾਂ ਉੱਤੇ ਲਗਾਓ। ਤੁਸੀਂ ਇਹ ਹਰ ਰੋਜ਼ ਕਰਦੇ ਰਹੋ। ਇੱਕ ਮਹੀਨੇ ਬਾਅਦ ਤੁਹਾਡੇ ਬੁੱਲ੍ਹ ਗੁਲਾਬੀ ਹੋ ਜਾਣਗੇ।

ਲੂ ਲੱਗਣ ਵਿੱਚ ਫਾਇਦੇਮੰਦ
ਗਰਮੀ ਦੇ ਦਿਨ 'ਚ ਗਰਮ ਹਵਾਵਾਂ ਤੇ ਲੂ ਜ਼ਿਆਦਾ ਚਲਦੀ ਹੈ ਅਜਿਹੇ 'ਚ ਘਰ ਤੋਂ ਬਾਹਰ ਨਿਕਲਣ ਤੋਂ ਖਾਲੀ ਨਹੀਂ ਹੁੰਦਾ। ਇਸ ਮੌਸਮ 'ਚ ਤੁਸੀਂ ਪਿਆਜ਼ ਦਾ ਸੇਵਨ ਕਰੋ। ਪਿਆਜ਼ ਤੁਹਾਡੀ ਗਰਮੀ ਤੇ ਲੂ ਤੋਂ ਹਿਫਾਜ਼ਤ ਕਰੇਗੀ।

ਕਬਜ਼ 'ਚ ਫਾਇਦੇਮੰਦ
ਪਿਆਜ਼ ਖਾਣਾ ਗੈਸਟਿਕ ਸਿੰਡਰੋਮ ਅਤੇ ਕਬਜ਼ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ਼ ਵਿੱਚ ਮੌਜੂਦ ਫਾਈਬਰ ਪੇਟ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ।

ਪੈਰਾਂ ਨੂੰ ਕਰੋ ਡੀਟੌਕਸ
ਪੈਰਾਂ ਨੂੰ ਡੀਟੌਕਸ ਕਰਨ ਲਈ ਪਿਆਜ਼ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਪਿਆਜ਼ ਨੂੰ ਟੁਕੜਿਆਂ ਨੂੰ ਕੱਟ ਕੇ ਪੈਰਾਂ ਦੇ ਤਲੇ 'ਤੇ ਰੱਖੋ ਅਤੇ ਜੁਰਾਬਾਂ ਪਾ ਕੇ ਸੌਂ ਜਾਓ। ਪੈਰਾਂ ਨੂੰ ਇਸ ਤਰ੍ਹਾਂ ਰਾਤ ਭਰ ਰੱਖੋ। ਇਹ ਪੈਰਾਂ ਨੂੰ ਡੀਟੌਕਸਫਾਈ ਕਰਦਾ ਹੈ ਅਤੇ ਖੂਨ ਦਾ ਸੰਚਾਰ ਵੀ ਵਧਾਉਂਦਾ ਹੈ।

ਹੋਰ ਪੜ੍ਹੋ : ਘੜੇ ਦਾ ਪਾਣੀ ਪੀਣ ਦੇ ਫਾਇਦੇ ਸੁਣ ਲਵੋਗੇ ਤਾਂ ਫਰਿਜ ਨੂੰ ਕਹਿ ਦਿਓਗੇ ਬਾਏ ਬਾਏ

ਵਾਲਾਂ ਦੀ ਸਿਹਤ ਲਈ ਵੀ ਚੰਗਾ ਹੈ ਪਿਆਜ਼
ਪਿਆਜ਼ ਦਾ ਰਸ ਤੇ ਤੇਲ ਦੀ ਵਰਤੋਂ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ, ਇਸ ਨਾਲ ਵਾਲ ਸਿਲਕੀ ਤੇ ਚਮਕਦਾਰ ਹੁੰਦੇ ਹਨ।

ਮਾਹਵਾਰੀ ਦੇ ਦਰਦ ਤੋਂ ਪਾਓ ਛੁਟਕਾਰਾ
ਪੀਰੀਅਡ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਪਿਆਜ਼ ਬਹੁਤ ਕਾਰਗਰ ਹੈ। ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਕੱਚਾ ਪਿਆਜ਼ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।

You may also like