ਜਲ੍ਹਿਆਂਵਾਲਾ ਬਾਗ਼ ਸਾਕੇ ਦੇ 100 ਸਾਲ : ਕੀ ਤੁਹਾਨੂੰ ਪਤਾ ਹੈ ਸਾਕੇ ਤੇ ਬਣੀਆਂ ਹਨ ਇਹ ਫ਼ਿਲਮਾਂ

Written by  Aaseen Khan   |  April 10th 2019 02:38 PM  |  Updated: April 10th 2019 05:28 PM

ਜਲ੍ਹਿਆਂਵਾਲਾ ਬਾਗ਼ ਸਾਕੇ ਦੇ 100 ਸਾਲ : ਕੀ ਤੁਹਾਨੂੰ ਪਤਾ ਹੈ ਸਾਕੇ ਤੇ ਬਣੀਆਂ ਹਨ ਇਹ ਫ਼ਿਲਮਾਂ

ਜਲ੍ਹਿਆਂਵਾਲਾ ਬਾਗ਼ ਸਾਕੇ ਦੇ 100 ਸਾਲ : ਕੀ ਤੁਹਾਨੂੰ ਪਤਾ ਹੈ ਸਾਕੇ ਤੇ ਬਣੀਆਂ ਹਨ ਇਹ ਫ਼ਿਲਮਾਂ : 13 ਅਪ੍ਰੈਲ 1919 ਭਾਰਤ ਦੇਸ਼ ਦੇ ਇਤਿਹਾਸ ਦਾ ਉਹ ਕਾਲ਼ਾ ਦਿਨ ਜਦੋਂ ਆਜ਼ਾਦੀ ਸੰਗਰਾਮ ਲਈ ਇਕੱਠੇ ਹੋਏ ਹਜ਼ਾਰਾਂ ਹੀ ਲੋਕਾਂ ਨੂੰ ਜਲ੍ਹਿਆਂਵਾਲਾ ਬਾਗ਼ 'ਚ ਜਰਨਲ ਡਾਇਰ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੌਤ ਦੇ ਮੰਜ਼ਰ ਨੂੰ ਬਿਆਨ ਕਰਦੀਆਂ ਹੁਣ ਤੱਕ ਕਈ ਕਿਤਾਬਾਂ ਅਤੇ ਫ਼ਿਲਮਾਂ ਵੀ ਆ ਚੁੱਕੀਆਂ ਹਨ। ਅੱਜ ਅਸੀਂ ਤੁਹਾਨੂੰ ਉਹਨਾਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਨ ਜਿੰਨ੍ਹਾਂ 'ਚ ਨਿਹੱਥੇ ਲੋਕਾਂ 'ਤੇ ਢਾਏ ਇਸ ਤਸ਼ੱਦਦ ਨੂੰ ਦਿਖਾਇਆ ਗਿਆ ਹੈ।

100 years of jallian wala bagh massacre movies on jallian wala bagh jallianwala bagh massacre

1977 'ਚ ਆਈ ਫ਼ਿਲਮ 'ਜਲ੍ਹਿਆਂਵਾਲਾ ਬਾਗ਼' ਜਿਸ 'ਚ ਮੁੱਖ ਭੂਮਿਕਾ ਵਿਨੋਦ ਖੰਨਾ ਵੱਲੋਂ ਨਿਭਾਈ ਗਈ ਸੀ। ਬਲਰਾਜ ਤਾਹ ਵੱਲੋਂ ਪ੍ਰੋਡਿਊਸ 'ਤੇ ਨਿਰਦੇਸ਼ਿਤ ਕੀਤੀ ਇਸ ਫ਼ਿਲਮ 'ਚ ਜਲ੍ਹਿਆਂਵਾਲਾ ਬਾਗ਼ 'ਚ ਮਨੁੱਖੀ ਘਾਣ ਨੂੰ ਦਿਖਾਇਆ ਗਿਆ ਸੀ। ਇਹ ਫ਼ਿਲਮ ਸ਼ਹੀਦ ਊਧਮ ਸਿੰਘ ਦੀ ਜੀਵਨੀ 'ਤੇ ਅਧਾਰਿਤ ਹੈ ਜਿੰਨ੍ਹਾਂ ਨੇ ਇੰਗਲੈਂਡ 'ਚ ਜਾ ਕੇ ਮਾਇਕਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਦਾ ਬਦਲਾ ਲਿਆ ਸੀ।

ਫ਼ਿਲਮ ਗਾਂਧੀ ਜਿਹੜੀ ਕੇ 1982 'ਚ ਆਈ, ਇਸ 'ਚ ਵੀ ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਨੂੰ ਅਤੇ ਉਸ ਦੀ ਇਨਕੁਆਇਰੀ ਨੂੰ ਦਰਸਾਇਆ ਗਿਆ ਸੀ।

2000 'ਚ ਆਈ ਫ਼ਿਲਮ ਸ਼ਹੀਦ ਊਧਮ ਸਿੰਘ ਜਿਸ 'ਚ ਰਾਜ ਬੱਬਰ, ਗੁਰਦਾਸ ਮਾਨ, ਸ਼ੱਤਰੂਗਨ ਸਿਨਹਾ ਅਤੇ ਮਰਹੂਮ ਅਮਰੀਸ਼ ਪੁਰੀ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ 'ਚ ਵੀ ਜਲ੍ਹਿਆਂਵਾਲੇ ਬਾਗ਼ ਦੇ 1919 ਦੇ ਸਾਕੇ ਦੀ ਘਟਨਾ ਨੂੰ ਦਰਸਾਇਆ ਗਿਆ ਹੈ।

100 years of jallian wala bagh massacre movies on jallian wala bagh shaheed udham singh movie 2000

ਰਾਜਕੁਮਾਰ ਸੰਤੋਸ਼ੀ ਵੱਲੋਂ ਨਿਰਦੇਸ਼ਿਤ ਫ਼ਿਲਮ 'ਦ ਲੇਜੇਂਡ ਆਫ਼ ਭਗਤ ਸਿੰਘ' ਜਿਹੜੀ 2002 'ਚ ਰਿਲੀਜ਼ ਕੀਤੀ ਗਈ ਸੀ ਇਸ ਫ਼ਿਲਮ 'ਚ ਅਜੈ ਦੇਵਗਨ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ। ਇਹ ਫ਼ਿਲਮ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੀ ਜੀਵਨੀ 'ਤੇ ਅਧਾਰਿਤ ਸੀ ਜਿਸ 'ਚ ਦਿਖਾਇਆ ਗਿਆ ਸੀ ਕਿ ਭਗਤ ਸਿੰਘ ਹੋਰੀਂ ਵੀ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦੇ ਗਵਾਹ ਬਣੇ ਸੀ। ਜਿਸ ਤੋਂ ਬਾਅਦ ਉਹਨਾਂ ਅੰਦਰ ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੀ ਭਾਵਨਾਂ ਨੇ ਜਨਮ ਲਿਆ ਸੀ।100 years of jallian wala bagh massacre movies on jallian wala bagh

ਅਗਲੀ ਫ਼ਿਲਮ ਹੈ 'ਮਿਡਨਾਈਟ'ਸ ਚਿਲਡਰਨ' ਜਿਸ ਨੂੰ ਡਾਇਰੈਕਟ ਕੀਤਾ ਹੈ ਦੀਪਾ ਮਹਿਤਾ ਨੇ, ਜਿਹੜੀ 2012 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਕੁਝ ਸੀਨ ਜਲ੍ਹਿਆਂਵਾਲਾ ਬਾਗ਼ ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹਨ।

2017 'ਚ ਅਨੁਸ਼ਕਾ ਸ਼ਰਮਾ ਅਤੇ ਦਿਲਜੀਤ ਦੋਸਾਂਝ ਦੀ ਫ਼ਿਲਮ ਫ਼ਿਲੌਰੀ ਜਿਸ 'ਚ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਜ਼ਿਕਰ ਹੈ। ਇਸ 'ਚ ਦਰਸਾਇਆ ਗਿਆ ਹੈ ਅਨੁਸ਼ਕਾ ਸ਼ਰਮਾ ਜਿਹੜੀ ਫ਼ਿਲਮ 'ਚ ਸ਼ਸ਼ੀ ਨਾਮ ਦਾ ਕਿਰਦਾਰ ਨਿਭਾ ਰਹੇ ਹਨ। ਉਹਨਾਂ ਦਾ ਪ੍ਰੇਮੀ ਜਲ੍ਹਿਆਂਵਾਲਾ ਬਾਗ਼ 'ਚ ਹੋਏ ਗੋਲ਼ੀ ਕਾਂਡ 'ਚ ਮਾਰਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦੀ ਆਤਮਾ ਨੂੰ ਵੀ ਸ਼ਾਂਤੀ ਨਹੀਂ ਮਿਲ ਸਕੀ ਸੀ।

ਹੋਰ ਵੇਖੋ : ਸ਼ਹੀਦ ਉਧਮ ਸਿੰਘ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ ਵਿੱਕੀ ਕੌਸ਼ਲ, ਕ੍ਰਾਂਤੀਕਾਰੀ ਉਧਮ ਸਿੰਘ ਦੀ ਜੀਵਨੀ 'ਤੇ ਫਿਲਮ ਦਾ ਐਲਾਨ

ਇਸ ਤੋਂ ਇਲਾਵਾ ਅਗਲੇ ਸਾਲ 2020 'ਚ ਊਧਮ ਸਿੰਘ ਦੇ ਜੀਵਨ 'ਤੇ ਅਧਾਰਿਤ ਫ਼ਿਲਮ ਆਉਣ ਜਾ ਰਹੀ ਹੈ ਜਿਸ 'ਚ ਵਿੱਕੀ ਕੌਸ਼ਲ ਵੱਲੋਂ ਮੁੱਖ ਭੂਮਿਕਾ ਨਿਭਾਈ ਜਾਣੀ ਹੈ। ਇਸ 'ਚ ਜਲ੍ਹਿਆਂਵਾਲੇ ਬਾਗ਼ ਦੀਆਂ ਘਟਨਾਵਾਂ ਅਤੇ ਊਧਮ ਸਿੰਘ ਵੱਲੋਂ ਇਸ ਦੇ ਬਦਲੇ ਦੀਆਂ ਘਟਨਾਵਾਂ ਨੂੰ ਦਰਸਾਇਆ ਜਾਵੇਗਾ।

100 years of jallian wala bagh massacre movies on jallian wala bagh viky kaushal as udham singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network