10 ਈਅਰ ਚੈਲੇਂਜ ਵਿੱਚ ਬੁਰੀ ਤਰ੍ਹਾਂ ਘਿਰੀ ਪ੍ਰਿਯੰਕਾ ਚੋਪੜਾ, ਇਸ ਵਜ੍ਹਾ ਕਰਕੇ ਹੋ ਰਹੀ ਹੈ ਟ੍ਰੋਲ

written by Rupinder Kaler | January 17, 2019

ਸੋਸ਼ਲ ਮੀਡੀਆ 'ਤੇ ਏਨੀਂ ਦਿਨੀਂ  “#10yearchallenge” ਜ਼ਬਰਦਸਤ ਤਰੀਕੇ ਨਾਲ ਟ੍ਰੈਂਡ ਕਰ ਰਿਹਾ ਹੈ। ਇਸ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆ ਸਮੇਤ ਆਮ ਲੋਕ ਵੀ ਆਪਣੀ ਅੱਜ ਤੋਂ 10  ਸਾਲ ਪੁਰਾਣੀ ਤੇ ਹੁਣ ਦੀ ਤਸਵੀਰ ਦਾ ਕੋਲਾਜ਼ ਬਣਾ ਕੇ ਸ਼ੇਅਰ ਕਰ ਰਹੇ ਹਨ। ਇਸ ਚੈਲੇਂਜ ਦਾ ਮਕਸਦ ਸਿਰਫ ਆਪਣੇ ਜੀਵਨ ਵਿੱਚ ਆਈ ਤਬਦੀਲੀ ਦਿਖਾਉਣਾ ਹੈ। ਬਾਲੀਵੁੱਡ ਤੋਂ ਇਲਾਵਾ ਇਸ ਚੈਲੇਂਜ 'ਚ ਹਾਲੀਵੁੱਡ ਦੇ ਸਟਾਰਸ ਵੀ ਸ਼ਾਮਲ ਹਨ।

anil kapoor anil kapoor

Malaika Arora Malaika Arora

ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਬਿਪਾਸ਼ਾ ਬਾਸੁ, ਸੋਨਮ ਕਪੂਰ ਅਤੇ ਗੁਲ ਪਨਾਗ, ਅਨਿਲ ਕਪੂਰ, ਪ੍ਰਿਅੰਕਾ ਚੋਪੜਾ ਸਮੇਤ ਹੋਰ ਕਈ ਫਿਲਮੀ ਸਿਤਾਰੇ ਨੇ ਇਹ ਚੈਲੇਂਜ ਪੂਰਾ ਕੀਤਾ ਹੈ । ਬਾਲੀਵੁੱਡ ਦੇ ਕਈ ਸਿਤਾਰੇ ਟ੍ਰੋਲ ਵੀ ਕਰ ਰਹੇ ਹਨ । ਇਸ ਲਿਸਟ 'ਚ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਵੀ ਮਜ਼ਾਕ ਬਣ ਰਿਹਾ ਹੈ।

priyanka chopra, nick jonas priyanka chopra, nick jonas

ਹਾਲ ਹੀ 'ਚ ਪ੍ਰਿਅੰਕਾ ਨੇ ਆਪਣੇ ਤੋਂ 15 ਸਾਲ ਛੋਟੇ ਬੁਆਏਫ੍ਰੈਂਡ ਨਿੱਕ ਜੋਨਸ ਨਾਲ ਵਿਆਹ ਕੀਤਾ ਹੈ। ਇਸ ਚੈਲੇਂਜ ਰਾਹੀਂ ਅੱਜ ਤੋਂ 10 ਸਾਲ ਪਹਿਲਾਂ ਨਿੱਕ, ਪ੍ਰਿਯੰਕਾ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ 'ਚ ਦਿਖਾਈ ਦੇ ਰਿਹਾ ਹੈ ਕਿ ਪ੍ਰਿਅੰਕਾ ਮਿਸ ਵਰਲਡ ਬਣੀ ਸੀ ਤਾਂ ਉਸ ਸਮੇਂ ਨਿੱਕ ਕਾਫੀ ਯੰਗ ਸੀ।ਇਹ ਚੈਲੇਂਜ ਸਟਾਰਸ ਦੇ ਨਾਲ ਨਾਲ ਆਮ ਲੋਕਾਂ 'ਤੇ ਵੀ ਸਿਰ ਚੜ੍ਹ ਬੋਲ ਰਿਹਾ ਹੈ।

You may also like