ਟੀਜ਼ਰ ਤੋਂ ਬਾਅਦ ਜਾਰੀ ਹੋਇਆ 2-2 ਪੈਗ ਗੀਤ ਦਾ ਪੋਸਟਰ, ਵੇਖੋ ਅਤੇ ਕਰੋ ਸ਼ੇਅਰ

Reported by: PTC Punjabi Desk | Edited by: Gourav Kochhar  |  January 10th 2018 11:57 AM |  Updated: January 10th 2018 11:57 AM

ਟੀਜ਼ਰ ਤੋਂ ਬਾਅਦ ਜਾਰੀ ਹੋਇਆ 2-2 ਪੈਗ ਗੀਤ ਦਾ ਪੋਸਟਰ, ਵੇਖੋ ਅਤੇ ਕਰੋ ਸ਼ੇਅਰ

ਦੇਸੀ ਕਰਿਊ ਵਾਲੇ ਗੋਲਡੀ ਦਾ ਨਵਾਂ ਗੀਤ '2-2 ਪੈੱਗ' 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ। ਗੀਤ ਦੇ ਟੀਜ਼ਰ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯੂ-ਟਿਊਬ 'ਤੇ ਟੀਜ਼ਰ ਟਰੈਂਡ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤਕ '2-2 ਪੈੱਗ 2-2 Peg' ਦਾ ਟੀਜ਼ਰ ਯੂ-ਟਿਊਬ 'ਤੇ 8 ਲੱਖ ਤੋਂ ਵੱਧ ਵਿਊਜ਼ ਨਾਲ 9ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਸੀ। ਦੱਸਣਯੋਗ ਹੈ ਕਿ ਗੀਤ ਦੇ ਬੋਲ ਰਵੀ ਰਾਜ ਨੇ ਲਿਖੇ ਹਨ, ਜਦਕਿ ਇਸ ਦਾ ਮਿਊਜ਼ਿਕ ਦੇਸੀ ਕਰਿਊ ਦਾ ਹੈ। ਗੀਤ ਦਾ ਕੰਸੈਪਟ, ਸਕ੍ਰੀਨਪਲੇਅ ਤੇ ਡਾਇਰੈਕਸ਼ਨ ਪਰਮੀਸ਼ ਵਰਮਾ Parmish Verma ਦਾ ਹੈ, ਜਿਹੜਾ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।

ਅੱਜ ਗੀਤ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਹੋ ਗਿਆ ਹੈ | ਜਿਸਦੇ ਬੈਕਗ੍ਰਾਉੰਡ ਮਿਊਜ਼ਿਕ ਪੱਖੋਂ ਗੀਤ ਦੇ ਬੋਲ ਵੱਜ ਰਹੇ ਨੇ | ਲਓ ਇਸ ਮੋਸ਼ਨ ਪੋਸਟਰ ਦਾ ਆਨੰਦ:

https://youtu.be/B2ZQIZbOzTk


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network