ਬੰਟੀ ਬੈਂਸ ਤੇ ਨੇਹਾ ਬੱਤਰਾ ਨੂੰ ਪਿਛਲੇ ਤਿੰਨ ਸਾਲਾਂ ਤੋਂ ਸੀ ਇਸ ਘੜੀ ਦੀ ਉਡੀਕ !

Written by  Rupinder Kaler   |  May 24th 2019 11:03 AM  |  Updated: May 24th 2019 11:03 AM

ਬੰਟੀ ਬੈਂਸ ਤੇ ਨੇਹਾ ਬੱਤਰਾ ਨੂੰ ਪਿਛਲੇ ਤਿੰਨ ਸਾਲਾਂ ਤੋਂ ਸੀ ਇਸ ਘੜੀ ਦੀ ਉਡੀਕ !

ਗਾਇਕਾ ਨੇਹਾ ਬੱਤਰਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਤੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਸਮੀਰ ਨੇ ਤਿਆਰ ਕੀਤਾ ਹੈ । ਗਾਣੇ ਦੀ ਵੀਡਿਓ ਗੁਰੀ ਭੰਡਾਲ ਨੇ ਤਿਆਰ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਬੋਲ ਬਹੁਤ ਹੀ ਵਧੀਆ ਹਨ ।

https://www.instagram.com/p/Bx1TOtJhcpV/

ਇਸ ਗਾਣੇ ਨੂੰ ਸੁਣ ਕੇ ਹਰ ਪ੍ਰੇਮੀ ਜੋੜੇ ਨੂੰ ਆਪਣੇ ਦਿਨ ਯਾਦ ਆ ਜਾਣਗੇ । ਜਦੋਂ ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਵਿਆਹ ਕਰਵਾਉਣ ਲਈ ਮਨਾਉਂਦੀ ਹੈ ।ਗਾਣੇ ਦੇ ਫ਼ਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਬਹੁਤ ਹੀ ਸੋਹਣੀਆਂ ਲੋਕੇਸ਼ਨਾਂ ਤੇ ਫ਼ਿਲਮਾਇਆ ਗਿਆ ਹੈ ।

https://www.instagram.com/p/BxzwBaMBoMJ/

ਲੋਕਾਂ ਨੂੰ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ ਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਬੰਟੀ ਬੈਂਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਨਵੇਂ ਗਾਇਕਾਂ ਨਾਲ ਕੰਮ ਕੀਤਾ ਹੈ । ਜਿਨ੍ਹਾਂ ਨਾਲ ਵੀ ਬੰਟੀ ਬੈਂਸ ਨੇ ਗਾਣੇ ਕੀਤੇ ਹਨ, ਹਿੱਟ ਜ਼ਰੂਰ ਹੋਇਆ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਬੰਟੀ ਬੈਂਸ ਤੇ ਨੇਹਾ ਬੱਤਰਾ ਦੀ ਇਹ ਜੋੜੀ ਕੀ ਕਮਾਲ ਕਰਦੀ ਹੈ ।

https://www.youtube.com/watch?v=v1PXLfpRtVA


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network