68th National Film Awards Winners: ਨੈਸ਼ਨਲ ਫ਼ਿਲਮ ਐਵਾਰਡਸ ਦੇ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ

Written by  Pushp Raj   |  July 22nd 2022 05:25 PM  |  Updated: September 30th 2022 05:10 PM

68th National Film Awards Winners: ਨੈਸ਼ਨਲ ਫ਼ਿਲਮ ਐਵਾਰਡਸ ਦੇ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ

68th National Film Awards: ਨੈਸ਼ਨਲ ਫਿਲਮ ਅਵਾਰਡਸ, ਮਨੋਰੰਜਨ ਜਗਤ ਦੇ ਸਨਮਾਨਿਤ ਪੁਰਸਕਾਰਾਂ ਵਿੱਚੋਂ ਇੱਕ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ 68ਵੇਂ ਨੈਸ਼ਨਲ ਫ਼ਿਲਮ ਐਵਾਰਡਸ ਦਾ ਆਯੋਜਨ ਕੀਤਾ ਗਿਆ ਸੀ। ਇਸ ਮਗਰੋਂ ਅੱਜ ਨੈਸ਼ਨਲ ਫ਼ਿਲਮ ਐਵਾਰਡਸ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਦੱਸ ਦਈਏ ਕਿ ਹਰ ਸਾਲ ਦੀ ਵਾਂਗ ਇਸ ਸਾਲ ਵੀ ਕਈ ਫਿਲਮਾਂ ਅਤੇ ਅਦਾਕਾਰ ਇਸ ਐਵਾਰਡ ਦੀ ਸ਼੍ਰੇਣੀ ਵਿੱਚ ਸ਼ਾਮਿਲ ਸਨ ਇਸ ਐਵਾਰਡ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਆਈਬੀ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਕੀਤਾ ਗਿਆ।

68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਵਿੱਚ  ਸਿਨੇਮਾ ਨਾਲ ਜੁੜੀਆਂ ਕਈ ਹਸਤੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਨ੍ਹਾਂ ਕਲਾਕਾਰਾਂ ਨੂੰ ਰਾਸ਼ਟਰੀ ਪੁਰਸਕਾਰ 2020 ਨਾਲ ਸਨਮਾਨਿਤ ਕੀਤਾ।

68ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਇਸ ਸਾਲ ਜੁਲਾਈ 'ਚ ਕੀਤਾ ਗਿਆ ਸੀ। ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਸਾਊਥ ਅਦਾਕਾਰ ਸੂਰਯਾ ਨੂੰ ਸਾਂਝੇ ਤੌਰ 'ਤੇ ਬੈਸਟ ਐਕਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।  ਇਸ ਦੇ ਨਾਲ ਹੀ ਮਸ਼ਹੂਰ ਅਭਿਨੇਤਰੀ ਆਸ਼ਾ ਪਾਰੇਖ ਨੂੰ ਅੱਜ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਾਲ ਹੀ 'ਚ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ।

 

68th National Film Awards Complete Winners List: Aparna Balamurali, Suriya bag best actor awards for Soorai Pottru Image Source: Twitter

68ਵੇਂ ਰਾਸ਼ਟਰੀ ਫਿਲਮ ਅਵਾਰਡ 2022 ਦੀ ਜੇਤੂਆਂ ਦੀ ਲਿਸਟ

Most Film Friendly State Award: ਮੱਧ ਪ੍ਰਦੇਸ਼

Best Book on Cinema (Special Mention): ਕਾਲੀ ਪਾਇਨ ਕਲਿਰਾ ਸਿਨੇਮਾ

Best Book on Cinema: The Longest Kiss (ਲੇਖਕ: ਕਿਸ਼ਵਰ ਦੇਸਾਈ | ਪ੍ਰਕਾਸ਼ਕ: ਵੈਸਟਲੈਂਡ ਪ੍ਰਕਾਸ਼ਨ)

Image Source: Twitter

 

68ਵੀਂ ਰਾਸ਼ਟਰੀ ਫਿਲਮ ਅਵਾਰਡ ਜੇਤੂਆਂ ਦੀ ਸੂਚੀ

Best Actress: ਅਪਰਨਾ ਬਾਲਮੁਰਲੀ

Best Actor: ਸੂਰਿਆ ਪੋਤਰੂ ਲਈ ਸੂਰਯਾ ਅਤੇ ਤਾਨਾਜੀ ਲਈ ਅਜੇ ਦੇਵਗਨ

Best Direction:ਬਹੱਤਰ ਹੂਰੇਨ

Indira Gandhi Award for Best Debut Film of Director: ਮੰਡੇਲਾ

ਸਰਵੋਤਮ ਫੀਚਰ ਫਿਲਮ: ਸੂਰਰਾਈ ਪੋਤਰੂ

Best Hindi Film:  ਤੁਲਸੀਦਾਸ ਜੂਨੀਅਰ

Image Source: Twitter

68ਵੇਂ ਰਾਸ਼ਟਰੀ ਫਿਲਮ ਅਵਾਰਡ 2022 ਦੀ ਸੰਪੂਰਨ ਜੇਤੂ ਸੂਚੀ: ਗੈਰ ਫੀਚਰ ਫਿਲਮਾਂ

Best Narration/Voice Over: Rhapsodyu of Rains - ਕੇਰਲ ਦਾ ਮਾਨਸੂਨ- ਸ਼ੋਭਾ ਥਰੂਰ ਸ਼੍ਰੀਨਿਵਾਸਨ

Best Music Direction: 1232 ਕਿਲੋਮੀਟਰ: ਮਰੇਂਗੇ ਤੋ ਵਹੀਂ ਜਾਕਰ' (ਹਿੰਦੀ) ਵਿਸ਼ਾਲ ਭਾਰਦਵਾਜ

Best Editing: Borderlands (ਬੰਗਾਲੀ, ਨੇਪਾਲੀ, ਮਨੀਪੁਰੀ, ਹਿੰਦੀ ਅਤੇ ਪੰਜਾਬੀ) ਅਨਾਦੀ ਐਥਲੇ

Best on Location Sound Recordist: ਜਾਦੂਈ ਜੰਗਲ (ਜਾਦੂਈ ਜੰਗਲ) ਸੰਦੀਪ ਭਾਟੀ ਅਤੇ ਪ੍ਰਦੀਪ ਲਿਖਵਾਰ

Best Audiohraphy: ਪਰਲਸ ਆਫ ਦਿ ਡੈਸਰਟ (ਰਾਜਸਥਾਨੀ) ਅਜੀਤ ਸਿੰਘ ਰਾਠੌਰ

Best Cinematograhy: ਸ਼ਬਦੀਕੁੰਨਾ ਕਲੱਪਾ (ਮਲਿਆਲਮ) ਨਿਖਿਲ ਐਸ ਪ੍ਰਵੀਨ

Best Direction: Oh That's Bhanu - ਆਰਵੀ ਰਮਣੀ

Best Film on Family Values: ਕੁਮਕੁਮਾਰਚਨ

Best Short Fiction Film: ਕਚੀਚਿਨਿਤੁ

Special Jury Award: Admitted

68th National Film Awards: When and where to watch the complete list of winners Image Source: Twitter

Best Investigative Film: 'The Saviour: Brig. ਪ੍ਰੀਤਮ ਸਿੰਘ' (ਪੰਜਾਬੀ)

Best Exploration Film: ਵੀਹ੍ਹਲਿੰਗ ਦਿ ਬੌਲ

Best Educational Film: ਡ੍ਰੀਮਿੰਗ ਆਫ ਵਰਡਸ

Best Film on Social Issues: ਜਸਟਿਸ ਡਿਲੇਏਡ ਬਟ ਡਿਲੀਵਰ

Best Enviorment Film: ਮਨਾਹ ਅਰੁ ਮਾਨੁਹ

Best Science and Technology Film: ਆਨ ਦਿ ਬ੍ਰਿੰਕ ਸੀਜ਼ਨ 2 - ਬੈਟਸ

Best Biographical Film: ਪੱਬੂਯੰਗ ਸ਼ਿਆਮ (ਮਣੀਪੁਰੀ)

Best Ethnographic Film: ਮੰਡਲ ਕੇ ਬੋਲ

Best Debut Non-Feature Film of a Director: ਪਰਿਹਾਰ

Best Non-Feature Film:  ਟੈਸਟੀਮੋਨੀ ਆਫ ਅਨਾ

ਸਾਲ 2021 'ਚ ਅਵਾਰਡ ਹਾਸਲ ਕਰਨ ਵਾਲੀਆਂ ਫਿਲਮਾਂ

ਪਿਛਲੇ ਸਾਲ ਦੀ ਗੱਲ ਕਰੀਏ ਤਾਂ 67ਵੇਂ ਨੈਸ਼ਨਲ ਫਿਲਮ ਐਵਾਰਡ 'ਚ ਸਰਵੋਤਮ ਅਦਾਕਾਰ ਦਾ ਐਵਾਰਡ ਮਨੋਜ ਬਾਜਪਾਈ ਨੂੰ ਫਿਲਮ 'ਭੋਸਲੇ' ਲਈ ਦਿੱਤਾ ਗਿਆ। ਸਾਊਥ ਸੁਪਰਸਟਾਰ ਅਭਿਨੇਤਾ ਧਨੁਸ਼ ਨੂੰ ਵੀ ਫਿਲਮ 'ਅਸੁਰਨ' ਲਈ ਇਹ ਐਵਾਰਡ ਮਿਲਿਆ ਹੈ। ਪਿਛਲੇ ਸਾਲ ਬੈਸਟ ਹਿੰਦੀ ਫਿਲਮ ਦਾ ਐਵਾਰਡ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਛਿਛੋਰੇ' ਨੂੰ ਮਿਲਿਆ ਸੀ।

ਹੋਰ ਪੜ੍ਹੋ: 'ਦਿ ਕਪਿਲ ਸ਼ਰਮਾ ਸ਼ੋਅ' ਦੇ ਮੁੜ ਪ੍ਰਸਾਰਣ ਦੀ ਤਰੀਕ ਆਈ ਸਾਹਮਣੇ, ਜਲਦ ਟੀਵੀ 'ਤੇ ਵਾਪਸੀ ਕਪਿਲ ਦੀ ਟੀਮ

ਇਨ੍ਹਾਂ ਸੈਲੇਬਸ ਨੇ ਹਾਸਲ ਕੀਤੇ ਸਭ ਤੋਂ ਵੱਧ ਅਵਾਰਡਸ

ਜੇਕਰ ਉਨ੍ਹਾਂ ਕਲਾਕਾਰਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਸਭ ਤੋਂ ਵੱਧ ਨੈਸ਼ਨਲ ਫਿਲਮ ਐਵਾਰਡ ਮਿਲੇ ਹਨ ਤਾਂ ਉਨ੍ਹਾਂ 'ਚ ਸਭ ਤੋਂ ਪਹਿਲਾਂ ਨਾਂ ਸ਼ਬਾਨਾ ਆਜ਼ਮੀ ਦਾ ਹੈ। ਉਨ੍ਹਾਂ ਨੇ ਫਿਲਮ ਅੰਕੁਰ, ਅਰਥ, ਖੰਡਰ, ਪਾਰ ਅਤੇ ਗੌਡਮਦਰ ਲਈ ਪੰਜ ਰਾਸ਼ਟਰੀ ਫਿਲਮ ਪੁਰਸਕਾਰ ਜਿੱਤੇ ਹਨ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਅਮਿਤਾਭ ਬੱਚਨ ਹਨ। ਅਮਿਤਾਭ ਦੇ ਕੋਲ ਚਾਰ ਰਾਸ਼ਟਰੀ ਫਿਲਮ ਪੁਰਸਕਾਰ ਹਨ, ਕੰਗਨਾ ਰਣੌਤ ਦੇ ਕੋਲ ਚਾਰ ਰਾਸ਼ਟਰੀ ਫਿਲਮ ਪੁਰਸਕਾਰ ਹਨ ਅਤੇ ਕਮਲ ਹਸਨ, ਨਾਨਾ ਪਾਟੇਕਰ, ਮਿਥੁਨ ਚੱਕਰਵਰਤੀ ਅਤੇ ਨਿਸੁਰੂਦੀਨ ਸ਼ਾਹ ਤਿੰਨ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network