73 ਸਾਲ ਦੀ ਬੇਬੇ ਦੇ ਇਸ ਜਜ਼ਬੇ ਨੂੰ ਦੇਖ ਕੇ ਨੌਜਵਾਨਾਂ ਦੇ ਵੀ ਛੁੱਟ ਜਾਣਗੇ ਪਸੀਨੇ, ਵੀਡੀਓ ਹੈ ਕੁਝ ਖ਼ਾਸ

written by Rupinder Kaler | March 12, 2020

ਜਵਾਨੀ ਵਿੱਚ ਹਰ ਕੋਈ ਡੰਡ ਬੈਠਕਾਂ ਮਾਰਦੇ ਹਨ ਪਰ 73 ਸਾਲ ਦੀ ਉਮਰ ਵਿੱਚ ਕੋਈ ਬਾਡੀਬਿਲਡਿੰਗ ਦਾ ਸ਼ੌਂਕ ਪਾਲ ਲਵੇ ਤਾਂ ਤੁਸੀਂ ਕੀ ਕਹੋਗੇ । ਜੀ ਹਾਂ ਇਹ ਸੱਚ ਹੈ ਕੈਨੇਡਾ ਦੇ ਓਂਟਾਰੀਓ ਦੀ ਰਹਿਣ ਵਾਲੀ Joan MacDonald ਉਹ ਔਰਤ ਹੈ ਜਿਹੜੀ 73 ਸਾਲ ਦੀ ਉਮਰ ਹੋਣ ਦੇ ਬਾਵਜੂਦ ਜਿੰਮ ਜਾ ਕੇ ਕਸਰਤ ਕਰਦੀ ਹੈ । ਵਜਨ ਉਠਾਉਂਦੀ ਹੈ ਤੇ ਮਸਲ ਬਣਾਉਂਦੀ ਹੈ ।ਇਸ ਬਜ਼ੁਰਗ ਔਰਤ ਦੇ ਜਜ਼ਬੇ ਨੂੰ ਦੇਖ ਕੇ ਨੌਜਵਾਨ ਵੀ ਸ਼ਰਮਾ ਜਾਣ । https://www.instagram.com/p/B9jX2ymAsKZ/ Joan MacDonald ਪਿਛਲੇ ਤਿੰਨ ਸਾਲਾਂ ਤੋਂ ਰੈਗੂਲਰ ਜਿੰਮ ਜਾਂਦੀ ਹੈ, ਉਸ ਨੇ 21 ਕਿਲੋ ਵਜ਼ਨ ਘਟਾਇਆ ਹੈ ।ਉਸ ਦਾ ਵਜ਼ਨ ਪਹਿਲਾਂ 90 ਕਿਲੋ ਸੀ ਜਿਹੜਾ 69 ਕਿਲੋ ਹੋ ਗਿਆ ਹੈ । Joan MacDonald ਵੱਧ ਵਜ਼ਨ ਕਰਕੇ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੀ ਸੀ । ਉਸ ਨੂੰ ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਸਮੱਸਿਆਵਾਂ ਸਨ । https://www.instagram.com/p/B9ecp-0Dh7g/ ਜਿਨ੍ਹਾਂ ਨੂੰ ਦੇਖਦੇ ਹੋਏ ਉਸ ਨੇ ਜਿੰਮ ਜਾਣ ਦਾ ਮਨ ਬਣਾਇਆ ਤੇ ਉਹਨਾਂ ਨੇ ਅੱਜ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਿਆ ਲਿਆ ਹੈ । ਆਪਣੇ ਇਸ ਸ਼ੌਂਕ ਕਰਕੇ ਉਹ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਸੋਸ਼ਲ ਮੀਡੀਆ ਤੇ ਉਸ ਦੀਆਂ ਵੀਡੀਓ ਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਹਨ । https://www.instagram.com/p/B9RUBLpDYow/ https://www.instagram.com/p/B8bNWrljhuT/

0 Comments
0

You may also like