ਛੱਲੀਆਂ ਭੁੰਨਣ ਲਈ 75 ਸਾਲਾਂ ਬੇਬੇ ਨੇ ਲਗਾਇਆ ਨਵਾਂ ਜੁਗਾੜ, ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Rupinder Kaler | April 12, 2021 01:39pm

ਭਾਰਤੀ ਕ੍ਰਿਕੇਟਰ ਵੀਵੀਐੱਸ ਲਸ਼ਮਣ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਮਜ਼ੇਦਾਰ ਤੇ ਪ੍ਰੇਰਣਾਦਾਇਕ ਪੋਸਟ ਸ਼ੇਅਰ ਕਰਦੇ ਹਨ । ਉਹਨਾਂ ਦੇ ਪੋਸਟ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਹਨ । ਉਹਨਾਂ ਦੀਆਂ ਪੋਸਟਾਂ ਵਿੱਚ ਕੁਝ ਨਾਲ ਕੁਝ ਨਵਾਂ ਜ਼ਰੂਰ ਦੇਖਣ ਨੂੰ ਮਿਲ ਜਾਂਦਾ ਹੈ । ਇਸ ਸਭ ਦੇ ਚਲਦੇ ਉਹਨਾਂ ਨੇ 75 ਸਾਲਾਂ ਦੀ ਇੱਕ ਬਜ਼ੁਰਗ ਔਰਤ ਦੀ ਤਸਵੀਰ ਸਾਂਝੀ ਕੀਤੀ ਹੈ ।

image from VVS Laxman's twitter

ਹੋਰ ਪੜ੍ਹੋ :

ਬਿਮਾਰੀ ਤੋਂ ਉੱਭਰਨ ਤੋਂ ਬਾਅਦ ਬੱਪੀ ਲਹਿਰੀ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਕੁਝ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ

ਇਸ ਤਸਵੀਰ ਵਿੱਚ ਬਜ਼ੁਰਗ ਅਜਿਹਾ ਕੁਝ ਕਰਦੀ ਦਿਖਾਈ ਦੇ ਰਹੀ ਹੈ ਸ਼ਾਇਦ ਤੁਸੀਂ ਪਹਿਲਾਂ ਇਹ ਸਭ ਕੁਝ ਹੁੰਦਾ ਦੇਖਿਆ ਨਹੀਂ ਹੋਵੇਗਾ । ਇਸ ਤਸਵੀਰ ਵਿੱਚ ਬਜ਼ੁਰਗ ਛੱਲੀ ਭੁੰਨਦੀ ਦਿਖਾਈ ਦੇ ਰਹੀ ਹੈ । ਤਸਵੀਰ ਵਿੱਚ ਇੱਕ ਪੱਖਾ ਹੈ ਜਿਹੜਾ ਕਿ ਅੱਗ ਨੂੰ ਹਵਾ ਦੇ ਰਿਹਾ ਹੈ, ਤੇ ਇਹ ਪੱਖਾ ਸੋਲਰ ਸਿਸਟਮ ਨਾਲ ਜੁੜਿਆ ਹੋਇਆ ਹੈ ।

image from VVS Laxman's twitter

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ ‘ਬੰਗਲੂਰ ਵਿੱਚ ਛੱਲੀ ਨੂੰ ਭੁੰਨਣ ਲਈ 75 ਸਾਲਾਂ ਬੇਬੇ ਹਾਈਟੇਕ ਸੋਲਰ ਪਾਵਰ ਪੱਖੇ ਦੀ ਵਰਤੋਂ ਕਰ ਰਹੀ ਹੈ । ਨਵੀਂ ਤਕਨੀਕ ਨੇ ਉਹਨਾਂ ਦੇ ਕੰਮ ਨੂੰ ਹੋਰ ਵੀ ਸੁਖਾਣਾ ਬਣਾ ਦਿੱਤਾ ਹੈ’ ।ਇਸ ਤਸਵੀਰ ਦੇ ਸ਼ੇਅਰ ਹੁੰਦੇ ਹੀ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।

You may also like