ਫਿਲਮ ਰਿਲੀਜ਼ ਦੇ ਨਾਲ ਗੁਰਨਾਮ ਭੁੱਲਰ ਲਈ ਹੈ ਇੱਕ ਹੋਰ ਖੁਸ਼ੀ ਦਾ ਮੌਕਾ, ਮਾਤਾ ਪਿਤਾ ਨਾਲ ਤਸਵੀਰ ਸਾਂਝੀ ਕਰ ਲਿਖਿਆ ਦਿਲ ਨੂੰ ਛੂਹਣ ਵਾਲਾ ਸੰਦੇਸ਼

Written by  Aaseen Khan   |  March 08th 2019 11:49 AM  |  Updated: March 08th 2019 11:49 AM

ਫਿਲਮ ਰਿਲੀਜ਼ ਦੇ ਨਾਲ ਗੁਰਨਾਮ ਭੁੱਲਰ ਲਈ ਹੈ ਇੱਕ ਹੋਰ ਖੁਸ਼ੀ ਦਾ ਮੌਕਾ, ਮਾਤਾ ਪਿਤਾ ਨਾਲ ਤਸਵੀਰ ਸਾਂਝੀ ਕਰ ਲਿਖਿਆ ਦਿਲ ਨੂੰ ਛੂਹਣ ਵਾਲਾ ਸੰਦੇਸ਼

ਫਿਲਮ ਰਿਲੀਜ਼ ਦੇ ਨਾਲ ਗੁਰਨਾਮ ਭੁੱਲਰ ਲਈ ਹੈ ਇੱਕ ਹੋਰ ਖੁਸ਼ੀ ਦਾ ਮੌਕਾ, ਮਾਤਾ ਪਿਤਾ ਨਾਲ ਤਸਵੀਰ ਸਾਂਝੀ ਕਰ ਲਿਖਿਆ ਦਿਲ ਨੂੰ ਛੂਹਣ ਵਾਲਾ ਸੰਦੇਸ਼ : ਗੁਰਨਾਮ ਭੁੱਲਰ ਜਿੰਨ੍ਹਾਂ ਦੀ ਪੰਜਾਬੀ ਇੰਡਸਟਰੀ 'ਚ ਕੀਤੀ ਮਿਹਨਤ ਤੋਂ ਹਰ ਕੋਈ ਵਾਕਿਫ ਹੈ। ਗੁਰਨਾਮ ਭੁੱਲਰ ਦੀ ਅਤੇ ਸੋਨਮ ਬਾਜਵਾ ਦੀ ਫਿਲਮ ਗੁੱਡੀਆਂ ਪਟੋਲੇ ਵੱਡੇ ਪਰਦੇ 'ਤੇ ਰਿਲੀਜ਼ ਹੋ ਚੁੱਕੀ ਹੈ, ਤੇ ਗੁਰਨਾਮ ਭੁੱਲਰ ਨੇ ਆਪਣੇ ਮਾਤਾ ਪਿਤਾ ਨਾਲ ਇੱਕ ਤਸਵੀਰ ਸਾਂਝੀ ਕਰ ਆਪਣੇ ਇੰਡਸਟਰੀ 'ਚ ਸਫ਼ਰ ਬਾਰੇ ਅਤੇ ਆਪਣੇ ਮਾਤਾ ਪਿਤਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੱਤੀਆਂ ਹਨ।

 

View this post on Instagram

 

#GuddiyanPatole #8thmarch

A post shared by Gurnam Bhullar (@gurnambhullarofficial) on

ਉਹਨਾਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ "8 ਮਾਰਚ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ, ਇਸ ਦਿਨ ਦੀ ਬੁਹਤ ਉਡੀਕ ਸੀ, ਸਮਜ ਨਹੀਂ ਆ ਰਿਹਾ ਕੀ ਲਿਖਾਂ,ਮੇਰਾ ਤਜ਼ੁਰਬਾ ਜਿੰਨ੍ਹਾਂ ਕੁ ਵੀ ਹੈ ਇਸ ਲਾਈਨ 'ਚ ਉਹ ਇਹ ਹੈ ਕਿ ਦਰਸ਼ਕ ਹੀ ਹਰ ਇੱਕ ਪ੍ਰੋਜੈਕਟ ਦੇ ਮਾਲਕ ਹਨ, ਲਓ ਜੀ ਕੱਲ ਰਾਤ ਤੱਕ ਮੂਵੀ ਸਾਡੀ ਸੀ, ਅੱਜ ਤੁਹਾਡੀ ਹੈ,ਗੁੱਡੀਆਂ ਪਟੋਲੇ," ਅਤੇ ਇਸ ਦੇ ਨਾਲ ਹੀ ਉਹਨਾਂ ਆਪਣੇ ਮਾਤਾ ਪਿਤਾ ਨੂੰ ਉਹਨਾਂ ਦੀਆਂ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੱਤੀਆਂ ਹਨ।

ਹੋਰ ਵੇਖੋ : ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ 'ਮੁਹੱਬਤ' ਆ ਰਹੀ ਹੈ ਲੋਕਾਂ ਨੂੰ ਪਸੰਦ, ਦੇਖੋ ਵੀਡੀਓ

ਫਿਲਮ ਦਾ ਰਿਲੀਜ਼ ਹੋਣਾ ਅਤੇ ਨਾਲ ਹੀ ਮਾਤਾ ਪਿਤਾ ਦੇ ਵਿਆਹ ਦੀ ਵਰ੍ਹੇਗੰਢ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਦਾ ਦਿਨ ਗੁਰਨਾਮ ਭੁੱਲਰ ਲਈ ਕਾਫੀ ਵੱਡਾ। ਹੈ। ਉਹਨਾਂ ਦੀ ਇਸ ਸਾਦਗੀ ਦੇ ਚਲਦਿਆਂ ਹੀ ਇੰਡਸਟਰੀ 'ਚ ਗੁਰਨਾਮ ਭੁੱਲਰ ਨੇ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਹੁਣ ਦੇਖਣਾ ਹੋਵੇਗਾ ਦਰਸ਼ਕ ਵੀ ਕੀ ਉਹਨਾਂ ਦੇ ਦਿਨ ਨੂੰ ਵੱਡਾ ਬਣਾਉਂਦੇ ਹਨ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network