
Artist make Rapper Bohemia's painting: ਮਸ਼ਹੂਰ ਪੰਜਾਬੀ ਰੈਪਰ ਬੋਹੇਮੀਆ ਦੀ ਵੱਡੀ ਫੈਨ ਫਾਲੋਇੰਗ ਹੈ। ਬੋਹੇਮੀਆ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ ਤੇ ਕੁਝ ਨਾਂ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬੋਹੇਮੀਆ ਨੇ ਇੱਕ ਕਲਾਕਾਰ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਬੋਹੇਮੀਆ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਬੋਹੇਮੀਆ ਨੇ ਕੈਪਸ਼ਨ ਵਿੱਚ 🔥 ਫਾਈਰ ਈਮੋਜੀ ਲਾਇਆ ਹੈ। ਇਸ ਵੀਡੀਓ ਵਿੱਚ ਇੱਕ ਕਲਾਕਾਰ ਆਪਣੀ ਕਲਾਕਾਰੀ ਵਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਵੀਡੀਓ ਦੇ ਵਿੱਚ ਕਲਾਕਾਰ ਝਾੜੂ ਦੇ ਪਿਛਲੇ ਹਿੱਸੇ ਨਾਲ ਬੋਹੇਮੀਆ ਦੀ ਪੇਟਿੰਗ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸ਼ੁਰੂਆਤ ਦੇ ਵਿੱਚ ਇਸ ਕਲਾਕਾਰ ਨੂੰ ਵੇਖ ਕੇ ਇਹ ਨਹੀਂ ਲਗਦਾ ਕਿ ਉਹ ਕੋਈ ਪੇਟਿੰਗ ਬਣਾਏਗਾ, ਪਰ ਬਾਅਦ ਵਿੱਚ ਉਹ ਇੱਕ ਕਾਲੇ ਰੰਗ ਦੀ ਪੇਟਿੰਗ ਸ਼ੀਟ ਉੱਤੇ ਚਿੱਟੇ ਰੰਗ ਦਾ ਇਸਤੇਮਾਲ ਕਰਦੇ ਹੋਏ ਬੋਹੇਮੀਆ ਦੀ ਤਸਵੀਰ ਬਣਾ ਦਿੰਦਾ ਹੈ।
ਇਸ ਵੀਡੀਓ ਨੂੰ ਖ਼ੁਦ ਬੋਹੇਮੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਕਲਾਕਾਰ ਨੂੰ ਧੰਨਵਾਦ ਕਿਹਾ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਪੋਸਟ ਹੇਠਾਂ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਕਰੂਜ਼ ਡਰੱਗ ਮਾਮਲਾ: NDPS ਅਦਾਲਤ ਨੇ ਦਿੱਤਾ ਫੈਸਲਾ, ਆਰੀਅਨ ਖਾਨ ਦਾ ਪਾਸਪੋਰਟ ਵਾਪਸ ਕਰੇ NCB
ਬੋਹੇਮੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾਇਆ ਹੈ। ਬੋਹੇਮੀਆ ਨੇ ਕਈ ਪੰਜਾਬੀ ਗਾਇਕਾਂ ਦੇ ਨਾਲ ਕੰਮ ਕੀਤਾ ਹੈ। ਇਨ੍ਹਾਂ ਚੋਂ ਇੱਕ ਗਾਇਕ ਸਿੱਧੂ ਮੂਸੇਵਾਲਾ ਵੀ ਸਨ। ਬੀਤੇ ਦਿਨੀੰ ਬੋਹੇਮੀਆ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਸੀ। ਇਸ ਤੋਂ ਇਲਾਵਾ ਉਹ ਸ਼ੇਅਰੋ ਸ਼ਾਇਰੀ ਦਾ ਵੀ ਸ਼ੌਂਕ ਰੱਖਦੇ ਹਨ ਅਤੇ ਉਨ੍ਹਾਂ ਦੀ ਸ਼ਾਇਰੀ ਦੇ ਵੀਡੀਓਜ਼ ਵੀ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।
View this post on Instagram