ਸਾਹਿਬ ਸਿੰਘ ਨਾਂਅ ਦਾ ਬੱਚਾ ਬਣਿਆ ਪਹਿਲਾ ਬ੍ਰਿਟਿਸ਼ ਸਿੱਖ ਮਾਡਲ, ਵੇਖੋ ਤਸਵੀਰਾਂ

written by Shaminder | July 27, 2022

ਸਾਹਿਬ ਸਿੰਘ  (Sahib singh) ਨਾਂਅ ਦਾ ਬੱਚਾ ਪਹਿਲਾ ਬ੍ਰਿਟਿਸ਼ ਸਿੱਖ ਮਾਡਲ ਬਣ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਬ੍ਰਿਟ ਏਸ਼ੀਆ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਹਿਬ ਸਿੰਘ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਅਤੇ ਉਸ ਨੂੰ ਵਧਾਈ ਦਿੱਤੀ ਗਈ ਹੈ । ਸਾਹਿਬ ਸਿੰਘ ਦੇ ਮਾਪਿਆਂ ਨੇ ਵੀ ਇੱਕ ਪੋਸਟ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ ।

sahib singh , image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸਿੰਗਾ ਨੇ ਲਾਈਵ ਸ਼ੋਅ ਦੌਰਾਨ ਗੁੱਸੇ ‘ਚ ਕਿਹਾ ‘ਜਿਉਂਦਿਆਂ ਦੀ ਕਦਰ ਨਹੀਂ ਪਾਉਂਦੇ ਤੁਸੀਂ’

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ‘ਸਾਨੂੰ ਉਸ ਸਮੇਂ ਕੁਝ ਨਿਰਾਸ਼ਾ ਮਹਿਸੂਸ ਹੋਈ ਸੀ । ਜਦੋਂ ਸਾਹਿਬ ਨੂੰ ਬਤੌਰ ਮਾਡਲ ਨਹੀਂ ਚੁਣਿਆ ਗਿਆ ਸੀ। ਅਸੀਂ ਉਸ ਨੂੰ ਕਦੇ ਵੀ ਕਿਸੇ ਵੀ ਸ਼ੂਟ ਬਾਰੇ ਨਹੀਂ ਸੀ ਦੱਸਿਆ । ਪਰ ਜਦੋਂ ਇਸ ਬਰਬਰੀ ਬ੍ਰਾਂਡ ਦੇ ਲਈ ਚੁਣਿਆ ਗਿਆ ਹੈ।

sahib singh image From instagram

ਹੋਰ ਪੜ੍ਹੋ : ਭਾਰਤੀ ਸਿੰਘ ਨੇ ਸ਼ੇਅਰ ਕੀਤੀਆਂ ਪੁੱਤਰ ਦੀਆਂ ਕਿਊਟ ਤਸਵੀਰਾਂ, ਹਰ ਕਿਸੇ ਨੂੰ ਆ ਰਹੀਆਂ ਪਸੰਦ

ਉਸ ਦੇ ਮਾਪਿਆਂ ਨੇ ਅੱਗੇ ਲਿਖਿਆ ਕਿ ‘ਲੋਕ ਸਾਡੇ ਬਾਰੇ ਬਹੁਤ ਸਾਰੀਆਂ ਸਕਾਰਾਤਮਕ ਅਤੇ ਨਕਾਰਾਤਮਕ ਗੱਲਾਂ ਕਹਿ ਸਕਦੇ ਹਨ ਅਤੇ ਸੋਚ ਸਕਦੇ ਹਨ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਜਾਣਨਾ ਅਤੇ ਮਹਿਸੂਸ ਕਰਨਾ ਚਾਹੁੰਦੇ ਹਾਂ। ਕੁਝ ਵੀ ਅਸੰਭਵ ਨਹੀਂ ਹੈ’।

sahib singh ,,, image From instagram

ਸਾਹਿਬ ਸਿੰਘ ਦੀ ਇਸ ਉਪਲਬਧੀ ‘ਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ ਅਤੇ ਨਿੱਕੀ ਜਿਹੀ ਉਮਰ ‘ਚ ਵੱਡੀਆਂ ਪੁਲਾਂਘਾ ਪੁੱਟਣ ‘ਤੇ ਸ਼ਲਾਘਾ ਵੀ ਕਰ ਰਿਹਾ ਹੈ । ਦੱਸ ਦਈਏ ਕਿ ਬਰਬਰੀ ਬ੍ਰਾਂਡ ਨੇ ਵੀ ਸਾਹਿਬ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ ।

 

View this post on Instagram

 

A post shared by Sahib Singh (@i_am_sahib_singh)

You may also like