ਮਹਿਲਾ ਪੁਲਿਸ ਮੁਲਾਜ਼ਮ ਨੇ ਦਿਲਜੀਤ ਦੋਸਾਂਝ ਦੇ ਗਾਣੇ ਤੇ ਪਾਇਆ ਭੰਗੜਾ, ਲੱਖਾਂ ਲੋਕਾਂ ਨੇ ਦੇਖੀ ਵੀਡੀਓ

written by Rupinder Kaler | January 19, 2021

ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੱਚਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਲੋਕਾਂ ਵੱਲੋਂ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਹੋਰ ਪੜ੍ਹੋ : ਨਵਾਬ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Heart Beat’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ ਜਾਨ੍ਹਵੀ ਕਪੂਰ ਤੋਂ ਬਾਅਦ ਉਨ੍ਹਾਂ ਦੀ ਭੈਣ ਖੁਸ਼ੀ ਕਪੂਰ ਵੀ ਫ਼ਿਲਮਾਂ ‘ਚ ਆਏਗੀ ਨਜ਼ਰ ਲੋਕ ਵੀਡੀਓ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਮਹਿਲਾ ਪੁਲਿਸ ਮੁਲਾਜ਼ਮ ਦਿਲਜੀਤ ਦੋਸਾਂਝ ਦੇ ਫੇਮਸ ਗਾਣੇ ‘ਪੰਜਾਬ ਪੁਲਿਸ ਸਰਦਾਰਾਂ ਦੇ ’ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਗਾਣੇ 'ਚ ਉਸ ਦੇ ਡਾਂਸ ਮੂਵਜ਼ ਇੰਨੇ ਸ਼ਾਨਦਾਰ ਹਨ ਕਿ ਲੋਕ ਉਸ ਦੇ ਫੈਨ ਬਣ ਗਏ ਹਨ। ਇਹ ਵੀਡੀਓ ਲੋਹੜੀ ਦੇ ਜਸ਼ਨ ਦੀ ਦੱਸੀ ਜਾ ਰਹੀ ਹੈ। ਖ਼ਬਰਾਂ ਮੁਤਾਬਿਕ ਇਹ ਵੀਡੀਓ ਅੰਮ੍ਰਿਤਸਰ ਪੁਲਿਸ ਲਾਈਨ ਦੀ ਹੈ ਜਿੱਥੇ ਇਸ ਮਹਿਲਾ ਪੁਲਿਸ ਮੁਲਾਜ਼ਮ ਨੇ ਗਾਣੇ ਤੇ ਆਪਣੀ ਪ੍ਰਫਾਰਮੈਂਸ ਦਿੱਤੀ ਸੀ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਜਾਣ ਤੋਂ ਬਾਅਦ ਟਾਪ ਸਰਚ ਵਿਚ ਆਇਆ ਹੈ।

0 Comments
0

You may also like