ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੇ ਆਪਣੀ ਗਾਇਕੀ ਨਾਲ  ਪੰਜਾਬੀ ਬੋਲੀ ਦੀ ਰੱਜ ਕੇ ਕੀਤੀ ਸੇਵਾ 

Written by  Rupinder Kaler   |  April 15th 2019 05:56 PM  |  Updated: April 15th 2019 05:56 PM

ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੇ ਆਪਣੀ ਗਾਇਕੀ ਨਾਲ  ਪੰਜਾਬੀ ਬੋਲੀ ਦੀ ਰੱਜ ਕੇ ਕੀਤੀ ਸੇਵਾ 

ਨੁਸਰਤ ਫਤਿਹ ਅਲੀ ਖ਼ਾਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ । ਮਿਊਜ਼ਿਕ ਇੰਡਸਟਰੀ ਵਿੱਚ ਨੁਸਰਤ ਫਤਿਹ ਅਲੀ ਖ਼ਾਨ ਹੀ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਸ਼ਿਵ ਦੀ ਕਵਿਤਾ ਤੋਂ ਲੈ ਕੇ ਗੁਰਬਾਣੀ ਦੇ ਸ਼ਬਦ ਤੱਕ ਗਾਏ ਸਨ । ਨੁਸਰਤ ਫਤਿਹ ਅਲੀ ਖ਼ਾਨ ਦੇ ਮੁੱਢਲੇ ਜੀਵਨ ਤੇ ਝਾਤ ਪਾਈ ਜਾਵੇ ਤਾਂ ਉਹਨਾਂ ਦਾ ਜਨਮ 13 ਅਕਤੂਬਰ 1948 ਨੂੰ ਫੈਸਲਾਬਾਦ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਉਸਤਾਦ ਫਤਹਿ ਅਲੀ ਖਾਨ ਦੇ ਘਰ ਹੋਇਆ ਸੀ ।

USTAD NUSRAT FATEH ALI KHAN USTAD NUSRAT FATEH ALI KHAN

ਉਸਤਾਦ ਫਤਹਿ ਅਲੀ ਖ਼ਾਨ ਆਪਣੇ ਬੇਟੇ ਨੁਸਰਤ ਨੂੰ ਪੜ੍ਹਾ ਲਿਖਾ ਕੇ ਡਾਕਟਰ ਬਨਾਉੇਣਾ ਚਾਹੁੰਦੇ ਸਨ ਪਰ ਨੁਸਰਤ ਨੇ ਬਚਪਨ ਵਿੱਚ ਹੀ ਧਾਰ ਲਿਆ ਸੀ ਕਿ ਉਹ ਵੀ ਆਪਣੇ ਪਿਤਾ ਵਾਂਗ ਗਾਇਕੀ ਦੇ ਖੇਤਰ ਵਿੱਚ ਨਾਂ ਬਨਾਉਣਗੇ ।

USTAD NUSRAT FATEH ALI KHAN USTAD NUSRAT FATEH ALI KHAN

ਸ਼ੁਰੂਆਤੀ ਦਿਨਾਂ ਵਿੱਚ ਨੁਸਰਤ ਨੇ ਗਾਇਕੀ ਦਾ ਵਲ ਆਪਣੇ ਪਿਤਾ ਉਸਤਾਦ ਫਤਹਿ ਅਲੀ ਖ਼ਾਨ ਤੋਂ ਹੀ ਸਿੱਖਿਆ । ਨੁਸਰਤ ਦੇ ਪਿਤਾ ਦੀ ਮੌਤ 1964 ਵਿੱਚ ਹੋ ਗਈ ਸੀ ਜਿਸ ਕਰਕੇ ਨੁਸਰਤ ਨੇ ਮੁਬਾਰਕ ਅਲੀ ਖ਼ਾਨ ਅਤੇ ਸਲਾਮਤ ਅਲੀ ਖ਼ਾਨ ਨੂੰ ਆਪਣਾ ਗੁਰੂ ਧਾਰ ਲਿਆ ।

https://www.youtube.com/watch?v=mYbQLd0lFww

ਗਾਇਕੀ ਦੇ ਸ਼ੁਰੂਆਤੀ ਦਿਨਾਂ ਵਿੱਚ ਨੁਸਰਤ ਨੇ ਦਰਗਾਹਾਂ ਤੇ ਗਾਉਣਾ ਸ਼ੁਰੂ ਕੀਤਾ । ਦੇਖਦੇ ਹੀ ਦੇਖਦੇ ਉਹਨਾਂ ਦੀ ਪ੍ਰਸਿੱਧੀ ਪੂਰੇ ਪਾਕਿਸਤਾਨ ਵਿੱਚ ਹੋ ਗਈ ਤੇ ਹਰ ਕੋਈ ਉਹਨਾਂ ਦੀ  ਗਾਇਕੀ ਦਾ ਕਾਇਲ ਹੋ ਗਿਆ । ਨੁਸਰਤ ਨੇ ਆਪਣੇ ਛੋਟੇ ਭਰਾ  ਫ਼ਾਰੂਖ ਫਤਹਿ ਅਲੀ ਖ਼ਾਨ ਨੂੰ ਵੀ ਆਪਣੀ ਮੰਡਲੀ ਵਿੱਚ ਸ਼ਾਮਿਲ ਕਰ ਲਿਆ । ਕੁਝ ਹੀ ਸਾਲਾਂ ਵਿੱਚ ਉਹਨਾਂ ਦੇ ਚਰਚੇ ਵਿਸ਼ਵ ਦੇ ਹਰ ਦੇਸ਼ ਵਿੱਚ ਹੋਣ ਲੱਗੇ ।

https://www.youtube.com/watch?v=66QAdKouQeg

ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਉਹ ਸੂਫ਼ੀ ਸੰਗੀਤ ਦੇ ਗੁਰ ਦੱਸਦੇ ਸਨ । ਇੱਥਂੋ ਤੱਕ ਕਿ ਹਾਲੀਵੁੱਡ ਦੇ ਅਦਾਕਾਰ ਵੀ ਉਹਨਾਂ ਦਾ ਸੰਗੀਤ ਸੁਣਦੇ ਸਨ ਇਹਨਾਂ ਕਲਾਕਾਰਾਂ ਨੂੰ ਲਫਜ਼ਾਂ ਦੀ ਤਾਂ ਸਮਝ ਨਹੀਂ ਸੀ ਹੁੰਦੀ ਪਰ ਉਹ ਰਾਗ ਦਾ ਮਜ਼ਾ ਜ਼ਰੂਰ ਲੈਂਦੇ ਸਨ ।

USTAD NUSRAT FATEH ALI KHAN USTAD NUSRAT FATEH ALI KHAN

ਨੁਸਰਤ ਦੇ ਸੰਗੀਤ ਨੂੰ ਬੈਂਡਿਟ ਕੁਈਨ , ਡੈਡ ਮੈਨ ਵਾਕਿੰਗ, ਦਾ ਲਾਸਟ ਟੈਂਪਟੇਸ਼ਨ ਆਫ਼ ਕਰਾਈਸਟ ਵਰਗੀਆਂ ਫਿਲਮਾਂ ਵਿੱਚ ਸ਼ਾਮਿਲ ਕੀਤਾ ਗਿਆ । ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਕੱਚੇ ਧਾਗੇ , ਔਰ ਪਿਆਰ ਹੋ ਗਿਆ ਤੋਂ ਇਲਵਾਂ ਹੋਰ ਕਈ ਫ਼ਿਲਮਾਂ ਵਿੱਚ ਉਹਨਾਂ ਨੇ ਗਾਣੇ ਗਾਏ । ਪਰ ਇਹ ਮਹਾਨ ਗਾਇਕ 17 ਅਗਸਤ 1997 ਨੂੰ ਲੰਡਨ ਵਿੱਚ  ਅੱਲ੍ਹਾ ਨੂੰ ਪਿਆਰੇ ਹੋ ਗਏ। ਨੁਸਰਤ ਫਤਿਹ ਅਲੀ ਖ਼ਾਨ ਨੇ ਲੱਗਭੱਗ ਡੇਢ ਸੌ ਐਲਬਮਾਂ ਕੀਤੀਆਂ ਜਿਨ੍ਹਾਂ ਵਿੱਚ ਸੰਗੀਤ ਦਾ ਉਹ ਹਰ ਰੰਗ ਮੌਜੂਦ ਹੈ ਜਿਹੜਾ ਸੁਨਣ ਵਾਲੇ ਨੂੰ ਰੱਬ ਨਾਲ ਜੋੜਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network