ਲਾਕਡਾਊਨ ਕਰਕੇ ਲੋਕ ਹੋਏ ਘਰਾਂ ਦੇ ਅੰਦਰ ਤੇ ਬਾਹਰ ਛੱਤਾਂ ’ਤੇ ਪਤੰਗ ਉਡਾ ਰਹੇ ਹਨ ਬਾਂਦਰ, ਵੀਡੀਓ ਹੋ ਰਿਹਾ ਹੈ ਵਾਇਰਲ
ਕੋਰੋਨਾ ਵਾਇਰਸ ਕਰਕੇ ਪੂਰਾ ਦੇਸ਼ ਲਾਕਡਾਊਨ ਹੈ, ਇਸ ਸਭ ਕਰਕੇ ਹਰ ਕੋਈ ਆਪਣੇ ਘਰਾਂ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਪਰ ਕੁਦਰਤ ਪੂਰੀ ਤਰ੍ਹਾਂ ਆਜ਼ਾਦ ਹੈ ਕਿਉਂਕਿ ਮੋਰ ਘਰਾਂ ਦੇ ਬਾਹਰ ਨੱਚਣ ਲੱਗ ਗਏ ਹਨ, ਹਿਰਨ ਸੜਕਾਂ ’ਤੇ ਦੌੜਨ ਲੱਗੇ ਹਨ । ਸ਼ਾਪਿੰਗ ਮੌਲ ਦੇ ਬਾਹਰ ਲੋਕਾਂ ਦੀ ਥਾਂ ਤੇ ਨੀਲ ਗਾਵਾਂ ਦਿਖਾਈ ਦੇ ਲੱਗੀਆਂ ਹਨ । ਇੱਥੋਂ ਤੱਕ ਕਿ ਨਦੀਆਂ ਦਾ ਪਾਣੀ ਸਾਫ ਹੋਣ ਲੱਗਾ ਹੈ । ਇਸ ਲਾਕਡਾਊਨ ਤੋਂ ਪਹਿਲਾਂ ਇਨਸਾਨ ਪੂਰੀ ਤਰ੍ਹਾਂ ਆਜ਼ਾਦ ਸਨ ਜਦੋਂ ਕਿ ਜਾਨਵਰ ਕੈਦ ਸਨ ।
https://www.instagram.com/p/B-M2rCAJGHY/
ਪਰ ਹੁਣ ਇਸ ਦੇ ਉਲਟ ਇਨਸਾਨ ਘਰਾਂ ਵਿੱਚ ਕੈਦ ਹਨ ਜਦੋਂ ਕਿ ਜਾਨਵਰ ਆਜ਼ਾਦ ਹੋ ਕੇ ਘੁੰਮ ਰਹੇ ਹਨ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਇੱਕ ਬਾਂਦਰ ਛੱਤ ਤੇ ਪਤੰਗ ਉਡਾਉਂਦੇ ਹੋਏ ਨਜ਼ਰ ਆ ਰਿਹਾ ਹੈ । ਇਹ ਵੀਡੀਓ ਉਡੀਸਾ ਦੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਆਪਣੇ ਟਵਿੱਟਰ ’ਤੇ ਸ਼ੇਅਰ ਕੀਤਾ ਹੈ ।
https://www.instagram.com/p/B-qx2tkJNkB/
ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ‘ਲਾਕਡਾਊਨ ਦੇ ਚਲਦੇ ਤੇਜੀ ਨਾਲ ਵਿਕਾਸ ਹੋ ਰਿਹਾ ਹੈ, ਪਤੰਗ ਉਡਾਉਣ ਵਾਲਾ ਬਾਂਦਰ! ਜੀ ਹਾਂ ਇਹ ਇੱਕ ਬਾਂਦਰ ਹੀ ਹੈ’ ਵੀਡੀਓ ਵਿੱਚ ਬਾਂਦਰ ਪੂਰੀ ਸ਼ਿਦਤ ਨਾਲ ਪਤੰਗ ਉਡਾ ਰਿਹਾ ਹੈ ਦੂਰੋਂ ਦੇਖਣ ਤੇ ਲਗਦਾ ਹੈ ਕਿ ਕੋਈ ਇਨਸਾਨ ਪਤੰਗ ਉਡਾ ਰਿਹਾ ਹੈ ਪਰ ਇਸ ਤਰ੍ਹਾਂ ਨਹੀਂ ਹੈ । ਇਸ ਵੀਡੀਓ ਨੂੰ ਦੇਖਕੇ ਲੋਕ ਲਗਾਤਾਰ ਕਮੈਂਟ ਵੀ ਕਰ ਰਹੇ ਹਨ ।
https://twitter.com/susantananda3/status/1250609902134759424
https://twitter.com/BiehlerRhys/status/1250614264152289280
https://twitter.com/JSRoyChoudhury/status/1250634461340786688