Money Sondh ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਨਵਾਂ ਗੀਤ

Written by  Shaminder   |  July 30th 2021 03:21 PM  |  Updated: July 30th 2021 03:38 PM

Money Sondh ਦੀ ਆਵਾਜ਼ ‘ਚ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਨਵਾਂ ਗੀਤ

Money Sondh ਦੀ ਆਵਾਜ਼ ‘ਚ ਨਵੇਂ ਗੀਤ ‘ਮਰ ਗਈ ਓਏ’ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼, ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਸੁਣ ਸਕਦੇ ਹੋ । ਇਸ ਗੀਤ ਦੇ ਬੋਲ ਨਵਜੋਤ ਨਵੀ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਖੁਦ ਮਨੀ ਸੌਂਧ ਵੱਲੋਂ ਦਿੱਤਾ ਗਿਆ ਹੈ । ਗੀਤ ਦਾ ਵੀਡੀਓ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਗਿਆ ਹੈ ।

money,

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਪੁਰਾਣਾ ਵੀਡੀਓ ਸਾਂਝਾ ਕੀਤਾ, ਕਿਹਾ ਇਹ ਉਦੋਂ ਦਾ ਹੈ ‘ਜਦੋਂ ਮੈਂ ਬਹੁਤ ਮੋਟੀ ਸੀ’ 

Money

ਇਸ ਗੀਤ ਦਾ ਵਰਲਡ ਪ੍ਰੀਮੀਅਰ 2 ਅਗਸਤ, ਦਿਨ ਸੋਮਵਾਰ ਨੂੰ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Money sondh

ਪੀਟੀਸੀ ਪੰਜਾਬੀ ‘ਤੇ ਸਰੋਤਿਆਂ ਦੇ ਮਨੋਰੰਜਨ ਦੇ ਲਈ ਕਈ ਗੀਤ ਰੋਜ਼ਾਨਾ ਰਿਲੀਜ਼ ਕੀਤੇ ਜਾ ਰਹੇ ਹਨ । ਪੀਟੀਸੀ ਪੰਜਾਬੀ ‘ਤੇ ਜਿੱਥੇ ਸਰੋਤਿਆਂ ਦੇ ਮਨੋਰੰਜਨ ਦਾ ਖਿਆਲ ਰੱਖਦੇ ਹੋਏ ਹਰ ਵਰਗ ਦੇ ਲਈ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ।ਉੱਥੇ ਹੀ ਕਈ ਨਵੇਂ ਗਾਇਕਾਂ ਨੰੂੰ ਵੀ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲ ਰਿਹਾ ਹੈ । ਤੁਸੀਂ ਵੀ ਸੁਣਨਾ ਚਾਹੁੰਦੇ ਹੋ ਨਵੇਂ ਨਵੇਂ ਗੀਤ ਅਤੇ ਵੇਖਣਾ ਚਾਹੁੰਦੇ ਹੋ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network