ਆਪਣੀ ਮਿਠੜੀ ਅਵਾਜ਼ ਵਿੱਚ ਲੈਕੇ ਹਾਜਿਰ ਹਨ ਕਰਮਜੀਤ ਅਨਮੋਲ ਗੀਤ "ਮਿੱਠੜੇ ਬੋਲ"

Written by  Rajan Sharma   |  August 21st 2018 06:17 AM  |  Updated: August 21st 2018 06:17 AM

ਆਪਣੀ ਮਿਠੜੀ ਅਵਾਜ਼ ਵਿੱਚ ਲੈਕੇ ਹਾਜਿਰ ਹਨ ਕਰਮਜੀਤ ਅਨਮੋਲ ਗੀਤ "ਮਿੱਠੜੇ ਬੋਲ"

ਜਿਸਦਾ ਬੜੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ ਫ਼ਿਲਮ ‘ਮਰ ਗਏ ਓਏ ਲੋਕੋ’ mar gaye oye loko ਦਾ ਇੱਕ ਹੋਰ ਨਵਾਂ ਗੀਤ ਅੱਜ ਸਾਡੇ ਦਰਮਿਆਨ ਪੇਸ਼ ਹੋ ਗਿਆ ਹੈ ਅਤੇ ਸਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਗੀਤ ਦਾ ਟਾਈਟਲ "ਮਿੱਠੜੇ ਬੋਲ" ਹੈ ਜੋ ਕਿ ਸਰੋਤਿਆਂ ਦੇ ਦਿਲਾਂ ਨੂੰ ਕੀਲ ਰਿਹਾ ਹੈ|ਕਰਮਜੀਤ ਅਨਮੋਲ karamjit anmol ਨੇ ਅਦਾਕਾਰੀ 'ਚ ਮੁਕਾਮ ਹਾਸਿਲ ਕੀਤਾ ਹੈ ਓਥੇ ਹੀ ਗਾਇਕੀ ਦੇ ਪਿੜ੍ਹ ਵਿੱਚ ਵੀ ਨਿੱਤ ਨਵੀਆਂ ਬੁਲੰਦੀਆਂ ਛੂਹ ਰਹੇ ਨੇ| ਇੱਕ ਵਾਰ ਮੁੜ੍ਹ ਤੋਂ ਉਹ ਆਪਣੇ ਨਵੇਂ ਗੀਤ "ਮਿੱਠੜੇ ਬੋਲ" ਨਾਲ ਸਰੋਤਿਆਂ ਦੇ ਰੁਬਰੂ ਹੋ ਰਹੇ ਨੇ ਤੇ ਇਸ ਗੀਤ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਇਸ ਗੀਤ ਦੇ ਬੋਲ ਲਿਖੇ ਨੇ ਕੁਲਦੀਪ ਕੰਡਿਆਰਾ ਨੇਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਗੁਰਮੀਤ ਸਿੰਘ ਨੇ| ਦੱਸ ਦੇਈਏ ਕਿ ਇਹ ਇੱਕ ਬੇਹੱਦ ਰੋਮਾਂਟਿਕ ਗੀਤ ਹੈ| ਜਿੰਨੀ ਹੀ ਖੂਬਸੂਰਤੀ ਨਾਲ ਕਰਮਜੀਤ ਅਨਮੋਲ ਨੇ ਇਸ ਗੀਤ ਨੂੰ ਗਾਇਆ ਹੈ ਓਨੀ ਹੀ ਖੂਬਸੂਰਤੀ ਨਾਲ ਇਸ ਗੀਤ ਦੇ ਵੀਡੀਓ ਨੂੰ ਫਿਲਮਾਇਆ ਗਿਆ ਹੈ|

https://www.youtube.com/watch?v=4c-ah3ljAe4

ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ,karamjit anmol, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ.ਐੱਨ.ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਨੇ ਖੁਦ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਤੁਹਾਡੇ ਨਜਦੀਕੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ|

Mar Gaye Oye Loko


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network