ਆਮਿਰ ਖ਼ਾਨ ਅਤੇ ਕਿਰਣ ਰਾਓ ਤਲਾਕ ਤੋਂ ਬਾਅਦ ਇੱਕਠਿਆਂ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

written by Shaminder | July 10, 2021

ਕੁਝ ਦਿਨ ਪਹਿਲਾਂ ਕਿਰਣ ਰਾਓ ਅਤੇ ਆਮਿਰ ਖ਼ਾਨ ਨੇ ਆਪਣੀ ਤਲਾਕ ਦਾ ਐਲਾਨ ਕੀਤਾ ਸੀ । ਦੋਹਾਂ ਦੀ ਇਸ ਤਲਾਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਪਰ ਦੋਵੇਂ ਤਲਾਕ ਦਾ ਐਲਾਨ ਕਰਦੇ ਹੋਏ ਵੀ ਖੁਸ਼ ਨਜ਼ਰ ਆ ਰਹੇ ਸਨ । ਤਲਾਕ ਦੋਵਾਂ ਨੇ ਕਿਉਂ ਲਿਆ ਇਸ ਬਾਰੇ ਵੀ ਕੋੋਈ ਖੁਲਾਸਾ ਨਹੀਂ ਸੀ ਹੋ ਸਕਿਆ । ਪਰ ਹੁਣ ਦੋਵਾਂ ਦੀ ਇੱਕਠਿਆਂ ਦੀ ਇੱਕ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਚਰਚਾ ਛੇੜ ਦਿੱਤੀ ਹੈ ।

Image From Instagram
ਹੋਰ ਪੜ੍ਹੋ : ਬੰਗਲਾਦੇਸ਼ ‘ਚ ਪੈਦਾ ਹੋਈ ਸਭ ਤੋਂ ਛੋਟੀ ਗਾਂ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ 
Aamir and kiran,, Image From Instagram
  ਦਰਅਸਲ ਦੋਵਾਂ ਨੂੰ ਇੱਕਠਿਆਂ ਸਪਾਟ ਕੀਤਾ ਗਿਆ ਹੈ । ਦੋਵੇਂ ਤਸਵੀਰ ‘ਚ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । ਦੋਵਾਂ ਦੀ ਇਸ ਤਸਵੀਰ ਨੂੰ ਵੇਖ ਕੇ ਨਹੀਂ ਲੱਗਦਾ ਕਿ ਦੋਵਾਂ ‘ਚ ਤਲਾਕ ਹੋਇਆ ਹੈ ।ਇਹ ਤਸਵੀਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੇ ਸੈੱਟ ਦੀ ਹੈ।
AAMIR KHAN  Image From Instagram
  ਜਿਸ ਨੂੰ ਸਾਊਥ ਸਟਾਰ ਨਾਗਾ ਚੈਤਨਿਆ ਨੇ ਆਪਣੇ ਇੰਸਟਾਗਰਾਮ ਤੋਂ ਸਾਂਝਾ ਕੀਤਾ ਹੈ। ਇਸ ਵਿੱਚ ਨਾਗਾ ਚੈਤਨਿਆ ਵੀ ਨਜ਼ਰ ਆ ਰਹੇ ਹਨ। ਉਹ ਵੀ ਇਸ ਫਿਲਮ ਦਾ ਹਿੱਸਾ ਹੈ। ਇਸ ਫੋਟੋ ਵਿੱਚ ਆਮਿਰ ਅਤੇ ਨਾਗਾ ਦੋਵੇਂ ਫੌਜ ਦੀ ਵਰਦੀ ਵਿੱਚ ਹਨ।
 
View this post on Instagram
 

A post shared by Chay Akkineni (@chayakkineni)

0 Comments
0

You may also like