ਅਮਿਤਾਭ ਬੱਚਨ ਦੀ ਫ਼ਿਲਮ 'ਝੁੰਡ' ਦੇਖ ਕੇ ਆਮਿਰ ਖਾਨ ਹੋਏ ਭਾਵੁਕ, ਵੀਡੀਓ 'ਚ ਵੇਖੋ ਆਮਿਰ ਦਾ ਰਿਐਕਸ਼ਨ

written by Pushp Raj | March 03, 2022

ਸਦੀ ਕੇ ਮਹਾਨਾਇਕ ਅਮਿਤਾਭ ਬੱਚਨ ਦੀ ਫ਼ਿਲਮ 'ਝੁੰਡ' (Amitabh Bachchan's film 'Jhund') 4 ਮਾਰਚ ਨੂੰ ਦੇਸ਼ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਨੂੰ ਸਭ ਤੋਂ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ (Aamir Khan) ਨੇ ਵੇਖਿਆ ਤੇ ਉਹ ਇਸ ਫ਼ਿਲਮ ਵੇਖ ਕੇ ਭਾਵੁਕ ਹੋ ਗਏ। ਆਮਿਰ ਖਾਨ ਨੇ ਇਸ ਫ਼ਿਲਮ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਲੋਕਾਂ ਦੀ ਤਾਰੀਫ ਕੀਤੀ ਤੇ ਉਨ੍ਹਾਂ ਫ਼ਿਲਮ ਦੀ ਪੂਰੀ ਟੀਮ ਨੂੰ ਘਰ ਆਉਣ ਦਾ ਸੱਦਾ ਦਿੱਤਾ।


ਆਮਿਰ ਖਾਨ ਨੇ ਜਦੋਂ ਫ਼ਿਲਮ 'ਝੁੰਡ' ਦੇਖੀ ਤਾਂ ਉਹ ਫ਼ਿਲਮ ਦੇਖ ਕੇ ਹੈਰਾਨ ਰਹਿ ਗਏ । ਆਮਿਰ ਖਾਨ ਨੇ ਫ਼ਿਲਮ ਦੇ ਲੀਡ ਸਟਾਰ ਅਮਿਤਾਭ ਬੱਚਨ ਦੇ ਨਾਲ ਝੁੱਗੀ ਝੌਂਪੜੀ ਦੇ ਬੱਚਿਆਂ ਦੀ ਭੂਮਿਕਾ ਨਿਭਾਉਣ ਵਾਲੇ ਛੋਟੇ ਕਲਾਕਾਰਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਇੱਥੋਂ ਤੱਕ ਕਿ ਆਮਿਰ ਨੇ ਫ਼ਿਲਮ 'ਝੁੰਡ' ਦੀ ਪੂਰੀ ਟੀਮ ਨੂੰ ਘਰ ਬੁਲਾਇਆ ਹੈ।

ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਨਾਗਰਾਜ ਮੰਜੁਲੇ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ਫ਼ਿਲਮ ‘ਸੈਰਾਟ’ ਵੀ ਬਣਾ ਚੁੱਕੇ ਹਨ, ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।

ਫ਼ਿਲਮ ਦੀ ਤਾਰੀਫ ਕਰਦੇ ਹੋਏ ਆਮਿਰ ਨੇ ਕਿਹਾ ਕਿ ਨਾਗਰਾਜ ਮੰਜੁਲੇ ਵਰਗੇ ਮਹਾਨ ਫਿਲਮਕਾਰ ਨੂੰ ਲੁਭਾਉਣਾ ਇੰਨਾ ਆਸਾਨ ਨਹੀਂ ਹੈ, ਪਰ ਉਨ੍ਹਾਂ ਵਲੋਂ ਬਣਾਈ ਗਈ ਸ਼ਾਨਦਾਰ ਫ਼ਿਲਮ ਤੋਂ ਬਾਅਦ ਉਨ੍ਹਾਂ ਦੇ ਮਨ 'ਚ 'ਝੁੰਡ' ਦੀ ਪੂਰੀ ਟੀਮ ਪ੍ਰਤੀ ਸਨਮਾਨ ਵੱਧ ਗਿਆ ਹੈ।

ਹੋਰ ਪੜ੍ਹੋ : ਅਮਿਤਾਭ ਬੱਚਨ ਸਟਾਰਰ ਫ਼ਿਲਮ 'ਝੁੰਡ' ਦਾ ਟੀਜ਼ਰ ਹੋਇਆ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਏ ਬਿਗ ਬੀ

ਆਮਿਰ ਖਾਨ ਨੇ 'ਝੁੰਡ' ਦੇਖਣ ਤੋਂ ਬਾਅਦ ਕਿਹਾ, 'ਮੇਰੇ ਕੋਲ ਅਲਫਾਜ਼ ਨਹੀਂ ਹੈ, ਤੁਸੀਂ ਫ਼ਿਲਮ 'ਚ ਜੋ ਮੁੰਡੇ-ਕੁੜੀਆਂ ਦਾ ਜਜ਼ਬਾਤ ਕੈਦ ਕੀਤਾ ਹੈ, ਉਹ ਤਾਰੀਫ ਦੇ ਕਾਬਿਲ ਹੈ, ਬੱਚਿਆਂ ਨੇ ਜੋ ਕੰਮ ਕੀਤਾ ਹੈ ਉਹ ਲਾਜਵਾਬ ਹੈ। ਕਮਾਲ ਹੈ, ਭੂਸ਼ਣ ਕੁਮਾਰ ਨੇ ਕੀ ਫ਼ਿਲਮ ਬਣਾਈ ਹੈ।


ਇਹ ਬਹੁਤ ਹੀ ਸ਼ਾਨਦਾਰ ਫ਼ਿਲਮ ਹੈ, ਇਹ ਬਹੁਤ ਵੱਖਰੀ ਹੈ, ਪਤਾ ਨਹੀਂ ਇਹ ਫ਼ਿਲਮ ਕਿਵੇਂ ਬਣੀ, ਜਿਸ ਨੇ ਮਨ ਦੀਆਂ ਭਾਵਨਾਵਾਂ ਨੂੰ ਛੋਹ ਲਿਆ ਹੈ। ਅਜਿਹਾ ਤਰਕ ਦੇ ਅਧਾਰ 'ਤੇ ਨਹੀਂ ਹੁੰਦਾ। ਫ਼ਿਲਮ ਦੇਖਣ ਤੋਂ ਬਾਅਦ ਮੇਰਾ ਮਨ ਤੇ ਆਤਮਾ ਜਾਗ ਗਈ ਅਤੇ ਇਹ ਫ਼ਿਲਮ ਮੈਨੂੰ ਨਹੀਂ ਛੱਡ ਸਕਦੀ। ਇਹ ਇੱਕ ਹੈਰਾਨੀਜਨਕ ਫ਼ਿਲਮ ਹੈ।
ਫ਼ਿਲਮ ਵਿੱਚ ਕੰਮ ਕਰਨ ਵਾਲੇ ਬਾਲ ਕਲਾਕਾਰਾਂ ਨਾਲ ਆਮਿਰ ਖਾਨ ਨੇ ਆਪਣੇ ਨਿੱਕੇ ਬੇਟੇ ਨੂੰ ਵੀ ਮਿਲਵਾਇਆ। ਆਮਿਰ ਖਾਨ ਇਨ੍ਹਾਂ ਬੱਚਿਆਂ ਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦਿੱਤਾ ਹੈ।

You may also like