ਆਸਾਮ ਹੜ੍ਹ ਪੀੜਤਾਂ ਲਈ ਅੱਗੇ ਆਏ ਆਮਿਰ ਖਾਨ, ਮਦਦ ਲਈ CM ਫੰਡ 'ਚ ਡੋਨੇਟ ਕੀਤੇ 25 ਲੱਖ ਰੁਪਏ

written by Pushp Raj | June 29, 2022

Aamir Khan help for Assam flood victims: ਭਾਰਤ ਦਾ ਆਸਾਮ ਸੂਬਾ ਇਨ੍ਹੀਂ ਦਿਨੀਂ ਭਾਰੀ ਹੜ੍ਹ ਦੀ ਚਪੇਟ ਵਿੱਚ ਹੈ। ਹੜ੍ਹਾਂ ਕਾਰਨ ਇਥੇ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਇਸ ਭਿਆਨਕ ਹੜ੍ਹ ਕਾਰਨ 21 ਲੱਖ ਤੋਂ ਵੱਧ ਲੋਕ ਪੀੜਤ ਹਨ। ਅਜਿਹੇ 'ਚ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਆਸਾਮ ਦੇ ਸੀਐੱਮ ਰਿਲੀਫ ਫੰਡ ਲਈ ਮਦਦ ਦਾ ਹੱਥ ਵਧਾਇਆ ਹੈ। ਆਮਿਰ ਖਾਨ ਤੋਂ ਇਲਾਵਾ ਇਸ ਸੰਕਟ ਦੀ ਘੜੀ ਵਿੱਚ ਹੋਰ ਲੋਕ ਆਸਾਮ ਦੇ ਨਾਲ ਹਨ ਅਤੇ ਉੱਥੋਂ ਦੇ ਲੋਕਾਂ ਦੀ ਮਦਦ ਕਰ ਰਹੇ ਹਨ।

As floods devastate Assam, Aamir Khan donates Rs 25 lakh Image Source: Twitter

ਆਸਾਮ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਕਾਰਨ ਲਗਭਗ 21 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਣ ਹਨ। ਹੁਣ ਤੱਕ 134 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੋਂ ਦੇ ਲੋਕ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਰਹੇ ਹਨ। ਜਦੋਂ ਕਿ ਦੂਜੇ ਪਾਸੇ ਆਸਾਮ ਸਰਕਾਰ ਪੀੜਤਾਂ ਨੂੰ ਹਰ ਤਰ੍ਹਾਂ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ 'ਚ ਲੱਗੀ ਹੋਈ ਹੈ। ਅਜਿਹੇ 'ਚ ਦਾਨ ਕਰਨ ਵਾਲੇ ਲੋਕਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਅਦਾਕਾਰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਇਨ੍ਹਾਂ 'ਚ ਬਾਲੀਵੁੱਡ ਅਦਾਕਾਰ ਆਮਿਰ ਖਾਨ ਦਾ ਨਾਂਅ ਵੀ ਸ਼ਾਮਲ ਹਨ।

Image Source: Twitter

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ ਤੇ ਉਨ੍ਹਾਂ ਨੇ ਸੀਐਮ ਫੰਡ ਵਿੱਚ 25 ਲੱਖ ਰੁਪਏ ਦਾ ਡੋਨੇਸ਼ਨ ਦਿੱਤਾ ਹੈ। ਇਸ ਦੀ ਜਾਣਕਾਰੀ ਆਸਾਮ ਦੇ ਮੁੱਖ ਮੰਤਰੀ  ਨੇ ਸਾਂਝੀ ਕੀਤੀ ਹੈ।

ਆਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦਾ ਯੋਗਦਾਨ ਦੇ ਕੇ ਸਾਡੇ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ। ਉਨ੍ਹਾਂ ਦੀ ਚਿੰਤਾ ਅਤੇ ਉਦਾਰਤਾ ਦੇ ਕੰਮ ਲਈ ਮੇਰਾ ਦਿਲੋਂ ਧੰਨਵਾਦ।

ਹੜ੍ਹ ਦੇ ਪਾਣੀ ਵਿੱਚ ਘਰਾਂ ਅਤੇ ਖੇਤਾਂ ਦੇ ਡੁੱਬਣ ਨਾਲ, ਅਸਾਮ ਵਿੱਚ ਬਹੁਤ ਸਾਰੇ ਪਰਿਵਾਰਾਂ ਕੋਲ ਨੇਲੀ ਦੇ ਖੁੱਲਾਹਟ ਜੰਗਲ ਵਿੱਚ ਹਾਥੀ ਗਲਿਆਰੇ ਵਿੱਚ ਜੰਗਲੀ ਜੀਵਾਂ ਨਾਲ ਟਕਰਾਅ ਦੇ ਜੋਖਮ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਹੜ੍ਹਾਂ ਕਾਰਨ ਲੋਕ ਨਾਂ ਸਿਰਫ਼ ਬੇਘਰ ਹੋਏ ਹਨ, ਸਗੋਂ ਪਾਣੀ ਦੀ ਘਾਟ ਅਤੇ ਭੁੱਖਮਰੀ ਨਾਲ ਵੀ ਜੂਝ ਰਹੇ ਹਨ। ਇਹ ਤਬਾਹੀ ਪਹਿਲਾਂ ਨਾਲੋਂ ਵੀ ਵੱਡੀ ਹੋ ਗਈ ਹੈ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

As floods devastate Assam, Aamir Khan donates Rs 25 lakh Image Source: Twitter

ਹੋਰ ਪੜ੍ਹੋ: ਅਟਲ ਬਿਹਾਰੀ ਵਾਜਪਾਈ ਦੇ ਜੀਵਨ 'ਤੇ ਬਣੇਗੀ ਫਿਲਮ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਵਰਕਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਅਗਸਤ 'ਚ ਰਿਲੀਜ਼ ਹੋਣ ਜਾ ਰਹੀ ਹੈ। ਆਮਿਰ ਆਪਣੀ ਫਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਫਿਲਮ 'ਫਿਰ ਨਾ ਐਸੀ ਰਾਤ ਆਏਗੀ' ਦਾ ਤੀਜਾ ਗੀਤ ਰਿਲੀਜ਼ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਫਿਲਮ 'ਚ ਆਮਿਰ ਤੋਂ ਇਲਾਵਾ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

You may also like