ਆਮਿਰ ਖਾਨ ਨੇ ਆਪਣੀ ਫਿਲਮ 'ਲਾਲ ਸਿੰਘ ਚੱਢਾ ' ਦੀ ਕੀਤੀ ਸਪੈਸ਼ਲ ਸਕ੍ਰੀਨਿੰਗ, SS ਰਾਜਮੌਲੀ ਵੀ ਹੋਏ ਸ਼ਾਮਿਲ

written by Pushp Raj | July 16, 2022

'Lal Singh Chadha' special screening: ਬਾਲੀਵੁੱਡ ਅਦਾਕਾਰ ਆਮਿਰ ਖਾਨ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਆਮਿਰ ਖਾਨ ਨੇ ਆਪਣੀ ਇਸ ਫਿਲਮ ਦੀ ਸਪੈਸ਼ਨ ਸਕ੍ਰੀਨਿੰਗ ਆਯੋਜਿਤ ਕੀਤੀ ਸੀ। ਇਸ ਦੌਰਾਨ ਸਾਊਥ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਐਸ.ਐਸ ਰਾਜਮੌਲੀ ਤੇ ਹੋਰਨਾਂ ਸਾਊਥ ਕਲਾਕਾਰ ਵੀ ਫਿਲਮ ਵੇਖਣ ਲਈ ਪਹੁੰਚੇ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

image from instagram

ਬਲਾਕਬਸਟਰ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਹਿੰਦੀ ਰੀਮੇਕ ਫਿਲਮ ਲਾਲ ਸਿੰਘ ਚੱਢਾ ਅਗਸਤ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਪਰ ਇਸ ਤੋਂ ਪਹਿਲਾਂ ਆਮਿਰ ਖਾਨ ਇਸ ਬਾਰੇ ਪੂਰੀ ਤਰ੍ਹਾਂ ਪੱਕਾ ਹੋ ਜਾਣਾ ਚਾਹੁੰਦੇ ਸਨ।

ਉਨ੍ਹਾਂ ਨੇ ਹਾਲ ਹੀ ਵਿੱਚ ਫਿਲਮ ਦੀ ਇੱਕ ਸਕ੍ਰੀਨਿੰਗ ਰੱਖੀ ਸੀ ਜਿਸ ਵਿੱਚ ਸਾਊਥ ਫਿਲਮ ਇੰਡਸਟਰੀ ਦੇ ਕਈ ਦਿੱਗਜ਼ ਕਲਾਕਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਸਪੈਸ਼ਲ ਸਕ੍ਰੀਨਿੰਗ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ 'ਚ ਤੁਸੀਂ ਸਾਊਥ ਦੇ ਦਿੱਗਜ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਨੂੰ ਵੀ ਦੇਖ ਸਕਦੇ ਹੋ।

image from instagram

ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਆਮਿਰ ਖਾਨ ਚਾਹੁੰਦੇ ਸਨ ਕਿ ਦੱਖਣ ਦੀਆਂ ਕੁਝ ਤਜ਼ਰਬੇਕਾਰ ਅਤੇ ਸਫ਼ਲ ਹਸਤੀਆਂ ਨੂੰ ਇਹ ਫਿਲਮ ਦਿਖਾ ਕੇ ਉਨ੍ਹਾਂ ਦੀ ਰਾਏ ਲਈ ਜਾਵੇ। ਵਾਇਰਲ ਹੋਈ ਫੋਟੋ ਵਿੱਚ ਐਸਐਸ ਰਾਜਾਮੌਲੀ ਫਿਲਮ ਨੂੰ ਬਹੁਤ ਗੰਭੀਰਤਾ ਨਾਲ ਦੇਖਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਚਿਰੰਜੀਵੀ ਅਤੇ ਨਾਗਾ ਚੈਤੰਨਿਆ ਵਰਗੇ ਸੁਪਰਸਟਾਰ ਵੀ ਆਮਿਰ ਖਾਨ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ।

Aamir Khan gets emotional as Chiranjeevi praises actor after watching Laal Singh Chaddha's preview Image Source: Twitter

ਹੋਰ ਪੜ੍ਹੋ: Mika Di Vohti: ਜਾਣੋ ਕਿਹੜੀ ਮੁਟਿਆਰ ਬਣੀ ਮੀਕਾ ਸਿੰਘ ਦੀ ਵਹੁਟੀ ? ਸ਼ੋਅ ਦੀ ਜਾਣਕਾਰੀ ਹੋਈ ਲੀਕ

ਆਮਿਰ ਖਾਨ ਨੇ ਐਸਐਸ ਰਾਜਾਮੌਲੀ ਨਾਲ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਤੋਂ ਟਿਪਸ ਲਏ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਣਬੀਰ ਕਪੂਰ ਆਪਣੀ ਫਿਲਮ ਸ਼ਮਸ਼ੇਰਾ ਨੂੰ ਲੈ ਕੇ ਰਾਜਾਮੌਲੀ ਤੋਂ ਟਿਪਸ ਵੀ ਲੈ ਚੁੱਕੇ ਹਨ। ਚਿਰੰਜੀਵੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਫਿਲਮ 'ਬ੍ਰਹਮਾਸਤਰ' 'ਚ ਅਹਿਮ ਭੂਮਿਕਾ ਦਿੱਤੀ ਗਈ ਹੈ। ਦੂਜੇ ਪਾਸੇ ਨਾਗਾ ਚੈਤੰਨਿਆ ਵੀ ਫਿਲਮ ਲਾਲ ਸਿੰਘ ਚੱਢਾ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

You may also like