ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਗੀਤ ‘ਮੈਂ ਕੀ ਕਰਾਂ’ ਰਿਲੀਜ਼, ਰੂਪਾ ਅਤੇ ਲਾਲ ਦੀ ਦੋਸਤੀ ਦਾ ਕੀਤਾ ਗਿਆ ਹੈ ਜ਼ਿਕਰ

written by Shaminder | August 04, 2022

ਆਮਿਰ ਖ਼ਾਨ (Aamir khan) ਦੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chadha) ਦਾ ਨਵਾਂ ਗੀਤ ‘ਮੈਂ ਕੀ ਕਰਾਂ’ ਸੋਨੂੰ ਨਿਗਮ ਅਤੇ ਰੋਮੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਰੋਮੀ ਨੇ ਜਦੋਂਕਿ ਗੀਤ ਦੇ ਬੋਲ ਅਮਿਤਾਬ ਭੱਟਾਚਾਰੀਆ ਵੱਲੋਂ ਲਿਖੇ ਗਏ ਹਨ । ਇਸ ਗੀਤ ‘ਚ ਇੱਕ ਬੱਚੇ ਅਤੇ ਬੱਚੀ ਦੀ ਦੋਸਤੀ ਨੂੰ ਵਿਖਾਇਆ ਗਿਆ ਹੈ । ਇਸ ਗੀਤ ‘ਚ ਰੂਪਾ ਅਤੇ ਲਾਲ ਦੀ ਦੋਸਤੀ ਨੂੰ ਦਰਸਾਇਆ ਗਿਆ ਹੈ ।

song Laal singh chadha-min image From youtube

ਹੋਰ ਪੜ੍ਹੋ : ਗੈਵੀ ਚਾਹਲ ਦਾ ਪੁੱਤਰ ਫ਼ਤਿਹ ਸਿੰਘ ਵੀ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਢਾ’ ਫ਼ਿਲਮ ‘ਚ ਆਏਗਾ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਗੀਤ ਦਾ ਵੀਡੀਓ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਦੱਸ ਦਈਏ ਕਿ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹ ਜੋੜੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

song Laal singh chadha-min image From youtube

ਹੋਰ ਪੜ੍ਹੋ :  ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਰਹਿ ਚੁੱਕਿਆ ਹੈ ਬਾਲੀਵੁੱਡ ਦਾ ਮਸ਼ਹੂਰ ਵਿਲੇਨ, ਕੀ ਤੁਸੀਂ ਪਛਾਣਿਆ

ਆਮਿਰ ਖ਼ਾਨ ਦੀ ਕੁਝ ਸਾਲ ਪਹਿਲਾਂ ਆਈ ਫ਼ਿਲਮ ‘ਥ੍ਰੀ ਇਡੀਅਟਸ’ ‘ਚ ਵੀ ਕਰੀਨਾ ਕਪੂਰ ਨਜ਼ਰ ਆਈ ਸੀ । ਫ਼ਿਲਮ ‘ਚ ਆਮਿਰ ਖ਼ਾਨ ਇੱਕ ਸਰਦਾਰ ਦਾ ਕਿਰਦਾਰ ਨਿਭਾ ਰਹੇ ਹਨ ਜਦੋਂਕਿ ਕਰੀਨਾ ਕਪੂਰ ਵੀ ਇੱਕ ਸਧਾਰਣ ਕੁੜੀ ਦੇ ਕਿਰਦਾਰ ‘ਚ ਨਜ਼ਰ ਆਏਗੀ ।

song Laal singh chadha-min image From you tube

ਆਮਿਰ ਖ਼ਾਨ ‘ਗਜ਼ਨੀ’, ‘ਥ੍ਰੀ ਇਡੀਅਟਸ’, ‘ਦੰਗਲ’ ਸਣੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਲੰਮੇ ਸਮੇਂ ਬਾਅਦ ਉਹ ਇਸ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।

You may also like