ਆਮਿਰ ਖਾਨ ਦੀ ਟੀਮ ਨੇ ਲੱਦਾਖ ਵਿੱਚ ਕੀਤੀ ਅਜਿਹੀ ਹਰਕਤ, ਹਰ ਪਾਸੇ ਹੋ ਰਹੀ ਹੈ ਚਰਚਾ

written by Rupinder Kaler | July 13, 2021

ਆਮਿਰ ਖਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ । ਉਹਨਾਂ ਦੀ ਟੀਮ ਨੇ ਲੱਦਾਖ ਵਿੱਚ ਕੁਝ ਅਜਿਹੀ ਹਰਕਤ ਕੀਤੀ ਹੈ, ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਏ ਹਨ । ਦਰਅਸਲ ਆਮਿਰ ਲੱਦਾਖ 'ਚ ਆਪਣੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰ ਰਿਹਾ ਹੈ। ਅਦਾਕਾਰ ਕਿਰਨ ਰਾਓ ਅਤੇ ਨਾਗਾ ਚੈਤਨਿਆ ਦੇ ਨਾਲ ਫਿਲਮ ਦੇ ਹੁਣ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਕਰ ਰਹੇ ਹਨ ।

Pics Inside: Aamir Khan's New Clean-Shaven Look For ‘Laal Singh Chaddha’ Pic Courtesy: Instagram
ਹੋਰ ਪੜ੍ਹੋ : ਯੁਵਰਾਜ ਹੰਸ ਦੇ ਬੇਟੇ ਨੇ ਪਹਿਲੀ ਬਰਸਾਤ ਦਾ ਲਿਆ ਅਨੰਦ, ਗਾਇਕ ਨੇ ਵੀਡੀਓ ਕੀਤਾ ਸਾਂਝਾ
Aamir Khan To Wear Turban In The Film ‘Laal Singh Chaddha’. Details Here Pic Courtesy: Instagram
ਇਸ ਦੌਰਾਨ ਆਮਿਰ ਅਤੇ ਉਸ ਦੀ ਟੀਮ ਨੇ ਇੱਥੇ ਥਾਂ ਥਾਂ ਤੇ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਬਹੁਤ ਸਾਰਾ ਕੂੜਾ ਕਰਕਟ ਖਿਲਾਰਿਆ । ਜਿਸ ਤੋਂ ਬਾਅਦ ਉਹ ਸਥਾਨਕ ਲੋਕਾਂ ਦੇ ਨਿਸ਼ਾਨੇ ਤੇ ਆ ਗਏ । ਕੁਝ ਸਥਾਨਕ ਲੋਕਾਂ ਨੇ ਵੀਡੀਓ ਬਣਾ ਕੇ ਟਵਿੱਟਰ 'ਤੇ ਵੀ ਸ਼ੇਅਰ ਵੀ ਕੀਤੀ ਹੈ ।
Laal Singh Chaddha : Kareena Kapoor Shares Pic With Aamir Khan Pic Courtesy: Instagram
ਟਵਿੱਟਰ ਉਪਭੋਗਤਾ ਨੇ ਵੱਖ ਵੱਖ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ਵਿੱਚ ਉਹ ਕੂੜਾ ਕਰਕਟ ਦਿਖਾਇਆ ਗਿਆ ਹੈ ਜੋ ਕਥਿਤ ਤੌਰ 'ਤੇ ਫਿਲਮ ਟੀਮ ਵੱਲੋਂ ਖਿਲਾਰਿਆ ਗਿਆ ਸੀ। ਇਸ ਵੀਡੀਓ ਨੂੰ ਕੈਪਸ਼ਨ ਵੀ ਦਿੱਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ‘ਇਹ ਤੋਹਫਾ ਹੈ ਬਾਲੀਵੁੱਡ ਸਟਾਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦਾ ਜੋ ਲੱਦਾਖ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਗਿਆ ਹੈ’।

0 Comments
0

You may also like