ਹਿੰਮਤ ਸੰਧੂ ਦੇ 'ਅਣਖਾਂ' ਗੀਤ ਦਾ ਟੀਜ਼ਰ ਹੋਇਆ ਜਾਰੀ 

Written by  Shaminder   |  October 18th 2018 04:58 AM  |  Updated: October 18th 2018 04:58 AM

ਹਿੰਮਤ ਸੰਧੂ ਦੇ 'ਅਣਖਾਂ' ਗੀਤ ਦਾ ਟੀਜ਼ਰ ਹੋਇਆ ਜਾਰੀ 

ਹਿੰਮਤ ਸੰਧੂ ਦਾ ਨਵਾਂ ਗੀਤ 'ਅਣਖਾਂ' ਜਲਦ ਆ ਰਿਹਾ ਹੈ ।ਪਰ ਇਸ ਤੋਂ ਪਹਿਲਾਂ ਇਸ ਗੀਤ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਜਿਸ ਨੂੰ ਯੂਟਿਊਬ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦਾ ਪੂਰਾ ਵੀਡਿਓ ਤੁਸੀਂ ਇੱਕੀ ਅਕਤੂਬਰ ਨੂੰ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਗਿੱਲ ਰਣੌਤਾਂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਪ੍ਰੋਡਿਊਸਰ ਨੇ ਕੁਲਵਿੰਦਰ । ਹਿੰਮਤ ਸੰਧੂ ਨੇ ਇਸ ਗੀਤ 'ਚ ਜੱਟਾਂ ਦੀ ਅਣਖ ਦੀ ਗੱਲ ਕੀਤੀ ਹੈ ਜੋ ਆਪਣੀ ਅਣਖ ਦੀ ਖਾਤਿਰ ਕਿਸੇ ਵੀ ਹੱਦ ਤੱਕ ਗੁਜ਼ਰਨ ਨੂੰ ਤਿਆਰ ਹੋ ਜਾਂਦੇ ਨੇ । ਇਸ ਗੀਤ ਦੇ ਟੀਜ਼ਰ 'ਚ ਅਸੀਂ ਵੇਖ ਸਕਦੇ ਹਾਂ ਕਿ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਹੈ ।

ਹੋਰ ਵੇਖੋ : ਸ਼ਹਿਨਾਜ ਗਿੱਲ ਅਤੇ ਗਾਇਕ ਹਿੰਮਤ ਸਿੰਘ ਸੰਧੂ ਨੇ ਵੀਡਿਓ ਕੀਤਾ ਸਾਂਝਾ

ਪਰ ਇਹ ਸਭ ਕੁਝ ਵਿਖਾ ਕੇ ਹਿੰਮਤ ਸੰਧੂ ਕੀ ਸਾਬਿਤ ਕਰਨਾ ਚਾਹੁੰਦੇ ਨੇ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਂaਦ ਹੀ ਪਤਾ ਲੱਗੇਗਾ। ਤੁਹਾਨੂੰ ਦੱਸ ਦਈਏ ਕਿ ਹਿੰਮਤ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ਅਤੇ ਹੁਣ ਉਹ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋ ਰਹੇ ਨੇ । ਹਿੰਮਤ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਜੋ ਕਿ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਨੇ ਅਤੇ ਹੁਣ ਉਹ ਆਪਣੀ ਨਵੇਂ ਗੀਤ ‘ 'ਅਣਖਾਂ' ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਮੁੜ ਤੋਂ ਹਾਜ਼ਰ ਹੋਏ ਨੇ । ਹੁਣ ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਇਹ 21ਅਕਤੂਬਰ   ਤੋਂ ਬਾਅਦ ਹੀ ਪਤਾ ਲੱਗ ਸਕੇਗਾ ।  ਪਰ ਹੁਣ ਇਸ ਗੀਤ ਦਾ ਟੀਜ਼ਰ ਆ ਚੁੱਕਿਆ ਹੈ । ਜੋ ਕਾਫੀ ਆਕ੍ਰਸ਼ਕ ਨਜ਼ਰ ਆ ਰਿਹਾ ਹੈ । ਗੀਤ 21ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network