ਕੋਰੋਨਾ ਕਾਰਨ ਅਦਾਕਾਰਾ ਅਭਿਲਾਸ਼ਾ ਪਟੇਲ ਦਾ ਦਿਹਾਂਤ

written by Shaminder | May 06, 2021

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ‘ਚ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲੀਆਂ ਦੀ ਗਿਣਤੀ ਲ਼ਗਾਤਾਰ ਵੱਧਦੀ ਜਾ ਰਹੀ ਹੈ । ਜਦੋਂਕਿ ਇਸ ਵਾਇਰਸ ਨਾਲ ਲੱਖਾਂ ਦੀ ਗਿਣਤੀ ‘ਚ ਲੋਕ ਪੀੜਤ ਹਨ । ਹਸਪਤਾਲਾਂ ‘ਚ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ । ਜਿਸ ਕਾਰਨ ਲੋਕਾਂ ਦੀ ਮੌਤਾਂ ‘ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ।

Abhilasha Image From You Tube
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਕਮਾਲ ਆਰ ਖ਼ਾਨ ਨੇ ਟਵੀਟ ਕਰਕੇ ਭਾਜਪਾ ਨੂੰ ਲਿਆ ਲੰਮੇ ਹੱਥੀਂ 
ABhilasha Image From You Tube
ਇਸੇ ਦੌਰਾਨ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਮੌਤ ਦੇ ਆਗੌਸ਼ ‘ਚ ਸਮਾ ਚੁੱਕੇ ਹਨ । ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫ਼ਿਲਮ ‘ਚ ਕੰਮ ਕਰਨ ਵਾਲੀ ਅਭਿਲਾਸ਼ਾ ਪਾਟਿਲ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ ।
Abhilasha Image From Paresh Patel Twitter
ਅਭਿਲਾਸ਼ਾ ਹਿੰਦੀ ਸਿਨੇਮਾ  ਦੇ ਨਾਲ ਨਾਲ ਮਰਾਠੀ ਫ਼ਿਲਮ ਇੰਡਸਟਰੀ ‘ਚ ਵੀ ਮੰਨੀ ਪ੍ਰਮੰਨੀ ਅਦਾਕਾਰਾ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਅਤੇ ਬਿੱਗ ਬੌਸ ‘ਚ ਨਜ਼ਰ ਆ ਚੁੱਕੀ ਨਿੱਕੀ ਤੰਬੋਲੀ ਦੇ ਭਰਾ ਦਾ ਵੀ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ ।
 
View this post on Instagram
 

A post shared by Abhilasha Patil (@abhilashaayush)

ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਕੋਰੋਨਾ ਕਾਰਨ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ ।  

0 Comments
0

You may also like