ਅਭਿਸ਼ੇਕ ਬੱਚਨ ਨੇ ਐਸ਼ਵਰਿਆ ਰਾਏ ਲਈ ਇਸ ਕੁੜੀ ਨੂੰ ਪਿਆਰ ’ਚ ਦਿੱਤਾ ਧੋਖਾ

written by Rupinder Kaler | October 05, 2020

ਅਭਿਸ਼ੇਕ ਬੱਚਨ ਭਾਵੇਂ ਆਪਣੇ ਪਿਤਾ ਵਾਂਗ ਫ਼ਿਲਮਾਂ ਵਿੱਚ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ । ਅਭਿਸ਼ੇਕ ਬੱਚਨ ਨੇ ਅਮਿਤਾਬ ਬੱਚਨ ਦੇ 60ਵੇਂ ਜਨਮ ਦਿਨ ਤੇ ਕਰਿਸ਼ਮਾ ਕਪੂਰ ਨਾਲ ਮੰਗਣੀ ਕੀਤੀ ਸੀ ਪਰ ਇਹ ਮੰਗਣੀ ਜ਼ਿਆਦਾ ਚਿਰ ਨਹੀਂ ਚੱਲ ਸਕੀ ।

abhishek

ਹੋਰ ਪੜ੍ਹੋ :

ਬਹੁਤ ਸਾਰੀਆਂ ਅਟਕਲਾਂ ਦੇ ਚਲਦੇ 2007 ਵਿੱਚ ਅਭਿਸ਼ੇਕ ਬੱਚਨ ਦੀ ਮੰਗਣੀ ਐਸ਼ਵਰਿਆ ਰਾਏ ਨਾਲ ਹੋਈ । ਪਰ ਖ਼ਬਰਾਂ ਦੀ ਮੰਨੀਏ ਤਾਂ ਅਭਿਸ਼ੇਕ ਬੱਚਨ ਦੀ ਜ਼ਿੰਦਗੀ ਵਿੱਚ ਇੱਕ ਹੋਰ ਕੁੜੀ ਸੀ ਜਿਸ ਨੂੰ ਉਸ ਨੇ ਐਸ਼ਵਰਿਆ ਰਾਏ ਲਈ ਛੱਡ ਦਿੱਤਾ ਸੀ । ਐਸ਼ਵਰਿਆ ਤੋਂ ਪਹਿਲਾਂ ਅਭਿਸ਼ੇਕ ਇੱਕ ਕੁੜੀ ਦੇ ਪਿਆਰ ਵਿੱਚ ਪਾਗਲ ਸਨ ।

abhishek-dipnnata

ਇਹ ਕੁੜੀ ਇੱਕ ਮਾਡਲ ਸੀ ਜਿਸ ਨਾਲ ਅਭਿਸ਼ੇਕ ਦਾ ਅਫੇਅਰ 10 ਮਹੀਨੇ ਚੱਲਿਆ । ਇਸ ਕੁੜੀ ਦਾ ਨਾਂਅ ਹੈ ਮਾਡਲ ਦੀਪਾਨਿਤਾ ਸ਼ਰਮਾ । ਇੱਕ ਕਿਤਾਬ ਮੁਤਾਬਿਕ ਦੀਪਾਨਿਤਾ ਤੇ ਅਭਿਸ਼ੇਕ 10 ਮਹੀਨੇ ਇੱਕ ਦੂਜੇ ਦੇ ਨਾਲ ਲਵ ਰਿਲੇਸ਼ਨਸ਼ਿਪ ਵਿੱਚ ਰਹੇ ।

abhishek-bachchan

ਜਦੋਂ ਕਿ ਦੀਪਾਨਿਤਾ ਦੇ ਨਜਦੀਕੀਆਂ ਦਾ ਕਹਿਣਾ ਹੈ ਕਿ ਅਭਿਸ਼ੇਕ ਸਿਰਫ ਉਸ ਨਾਲ ਟਾਈਮ ਪਾਸ ਕਰਦੇ ਸਨ । ਇਸ ਤੋਂ ਬਾਅਦ ਅਭਿਸ਼ੇਕ ਦੀ ਜ਼ਿੰਦਗੀ ਵਿੱਚ ਐਸ਼ਵਰਿਆ ਰਾਏ ਆ ਗਈ ।

You may also like