ਅਭਿਸ਼ੇਕ ਬੱਚਨ ਨੇ ਆਪਣੀ ਮਾਂ ਜਯਾ ਬੱਚਨ ਨੂੰ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

written by Rupinder Kaler | April 09, 2021 04:52pm

ਜਯਾ ਬੱਚਨ 9 ਅਪ੍ਰੈਲ ਨੂੰ ਆਪਣਾ 73ਵਾਂ ਜਨਮਦਿਨ ਮਨਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਅਭਿਸ਼ੇਕ ਬੱਚਨ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਜਨਮਦਿਨ ਦੀ ਵਧਾਈ ਦਿੱਤੀ ਹੈ। ਅਭਿਸ਼ੇਕ ਨੇ ਮਾਂ ਦੇ ਜਨਮ ਦਿਨ ਤੇ ਜਯਾ ਬੱਚਨ ਇਕ ਬਲੈਕ ਐਂਡ ਵਾਈਟ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ।

image from Abhishek Bachchan's instagram

ਹੋਰ ਵੇਖੋ :

ਗਾਇਕ ਗਗਨ ਕੋਕਰੀ ਨੇ ਕਿਸਾਨ ਮੋਰਚੇ ਲਈ ਭੇਜੀ ਇੱਕ ਲੱਖ ਦੀ ਲੰਗਰ ਸੇਵਾ

image from Abhishek Bachchan's instagram

ਇੰਸਟਾਗ੍ਰਾਮ ’ਤੇ ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਅਭਿਸ਼ੇਕ ਨੇ ਲਿਖਿਆ, ‘ਹੈਪੀ ਬਰਥਡੇ ਮੋਮ ਲਵ ਯੂ। ਅਭਿਨੇਤਾ ਦੀ ਇਸ ਪੋਸਟ ’ਤੇ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਕਮੈਂਟ ਕੀਤਾ ਹੈ ।

ਅਭਿਸ਼ੇਕ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਤੁਸ਼ਾਰ ਜਲੋਟਾ ਦੇ ਨਿਰਦੇਸ਼ਨ ’ਚ ਬਣ ਰਹੀ ਫਿਲਮ ‘ਦਸਵੀਂ’ ’ਚ ਇਕ ਪ੍ਰਭਾਵਸ਼ਾਲੀ ਨੇਤਾ ਗੰਗਾਰਾਮ ਚੌਧਰੀ ਦੀ ਭੂਮਿਕਾ ਨਿਭਾ ਰਹੇਂ ਹਨ। ਫਿਲਮ ’ਚ ਉਨ੍ਹਾਂ ਦੇ ਇਲਾਵਾ ਅਦਾਕਾਰਾ ਯਾਮੀ ਗੌਤਮ ਇਕ ਅਫ਼ਸਰ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੀ ਹੈ ਤੇ ਅਦਾਕਾਰਾ ਨਿਮਰਤ ਕੌਰ ਵੀ ਨਜ਼ਰ ਆਉਣ ਵਾਲੀ ਹੈ।

You may also like