ਇਸ ਕਾਰਨ ਕਰਕੇ ਅਭਿਸ਼ੇਕ ਬੱਚਨ ਡਰਦੇ ਹਨ ਆਪਣੀ ਪਤਨੀ ਤੋਂ, ਸ਼ਵੇਤਾ ਬੱਚਨ ਨੇ ਖੋਲਿਆ ਰਾਜ਼, ਦੇਖੋ ਵੀਡਿਓ  

written by Rupinder Kaler | January 15, 2019

ਫਿਲਮਕਾਰ ਕਰਨ ਜ਼ੋਹਰ ਦੇ ਸ਼ੋਅ ਵਿੱਚ ਹੁਣ ਤੱਕ ਕਈ ਵੱਡੇ ਬਾਲੀਵੁੱਡ ਸਿਤਾਰੇ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਹਨ । ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿੱਚ ਬੀ ਪਰਿਵਾਰ ਦੇ ਮੈਂਬਰ ਯਾਨੀ ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ ਦਿਖਾਈ ਦੇਣਗੇ । ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੋਵੇਗਾ ਜਦੋਂ ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ ਇਕੱਠੇ ਕਿਸੇ ਸ਼ੋਅ ਵਿੱਚ ਨਜ਼ਰ ਆਉਣਗੇ ।

Shweta-Abhishek-Bachchan Shweta-Abhishek-Bachchan

ਇਸ ਸ਼ੋਅ ਵਿੱਚ ਕਰਨ ਜ਼ੋਹਰ ਦੋਵਾਂ ਭੈਣ ਭਰਾਵਾਂ ਤੋਂ ਕਈ ਰਾਜ਼ ਉਗਲਵਾਉਂਦੇ ਹੋਏ ਨਜ਼ਰ ਆਉਣਗੇ । ਇਸ ਐਪੀਸੋਡ ਦਾ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ । ਇਸ ਵਿੱਚ ਕਰਨ ਅਭਿਸ਼ੇਕ ਤੋਂ ਸਵਾਲ ਕਰਦੇ ਹਨ ਕਿ ਉਹ ਜਯਾ ਬੱਚਨ ਤੋਂ ਜ਼ਿਆਦਾ ਡਰਦੇ ਹਨ ਜਾਂ ਉਹਨਾਂ ਦੀ ਪਤਨੀ ਐਸ਼ਵਰੀਆ ਰਾਏ ਤੋਂ ਜ਼ਿਆਦਾ ਡਰਦੇ ਹਨ । ਕਰਨ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਉਹ ਆਪਣੀ ਮਾਂ ਜਯਾ ਬੱਚਨ ਤੋਂ ਜ਼ਿਆਦਾ ਡਰਦੇ ਹਨ ਪਰ ਇਸ ਦੌਰਾਨ ਉਹਨਾਂ ਦੀ ਭੈਣ ਸ਼ਵੇਤਾ ਬੱਚਨ ਟੋਕਦੇ ਹੋਏ ਕਹਿੰਦੀ ਹੈ ਕਿ ਸ਼ਾਇਦ ਆਪਣੀ ਪਤਨੀ ਤੋਂ ਜਿਅਦਾ ਡਰਦਾ ਹੈ ।

https://www.youtube.com/watch?v=f1Og_EyKZME

ਕਰਨ ਦੇ ਇਸ ਸ਼ੋਅ ਦਾ ਇਹ ਐਪੀਸੋਡ ਕਾਫੀ ਦਿਲਚਸਪ ਲੱਗ ਰਿਹਾ ਹੈ ਕਿਉਂਕਿ ਦੋਵੇਂ ਭੈਣ ਭਰਾ ਕਈ ਰਾਜ਼ ਖੋਲਦੇ ਹਏ ਨਜ਼ਰ ਆ ਰਹੇ ਹਨ ।

You may also like