
ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੇ ਬੇਟੇ ਅਬਰਾਹਮ ਅਤੇ ਉਹਨਾਂ ਦੀ ਪਤਨੀ ਗੌਰੀ ਖਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।ਦਰਅਸਲ ਗੋਰੀ ਅਤੇ ਅਬਰਾਹਮ ਅਲੀਬਾਗ ਵਿੱਚ ਸਥਿਤ ਫਾਰਮਹਾਊਸ ਲਈ ਰਵਾਨਾ ਹੋਏ ਹਨ । ਇਹਨਾਂ ਤਸਵੀਰਾਂ ਵਿੱਚ ਗੌਰੀ ਦੇ ਕੁਝ ਦੋਸਤ ਵੀ ਦਿਖਾਈ ਦੇ ਰਹੇ ਹਨ, ਜਦੋਂ ਕਿ ਇਹਨਾਂ ਤਸਵੀਰਾਂ ਵਿੱਚ ਅਬਰਾਹਮ ਵਾਈਟ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਵਿੱੱਚ ਨਜ਼ਰ ਆ ਰਹੇ ਹਨ ।
ਹੋਰ ਵੇਖੋ :ਲਿਪਕਿੱਸ ਵਾਲੀ ਤਸਵੀਰ ਤੋਂ ਬਾਅਦ ਸ਼ਾਹਿਦ ਤੇ ਮੀਰਾ ਫਿਰ ਚਰਚਾ ‘ਚ, ਤਸਵੀਰਾਂ ਵਾਇਰਲ

ਅਬਰਾਹਮ ਦੀਆਂ ਇਹ ਤਸਵੀਰਾਂ ਬੇਹੱਦ ਖਾਸ ਹਨ ਕਿਉਂਕਿ ਇਹਨਾਂ ਤਸਵੀਰਾਂ ਵਿੱਚ ਅਬਰਾਹਮ ਬਿਲਕੁੱਲ ਆਪਣੇ ਪਾਪਾ ਸ਼ਾਹਰੁਖ ਵਾਂਗ ਨਜ਼ਰ ਆ ਰਹੇ ਹਨ ।
ਹੋਰ ਵੇਖੋ : ਸ਼ਾਹਿਦ ਦੇ ਬੇਟੇ ‘ਜੈਨ ਕਪੂਰ’ ਦੀ ਤਸਵੀਰ ਆਈ ਸਾਹਮਣੇ, ਤਸਵੀਰ ਨੂੰ ਮਿਲੇ ਲੱਖਾਂ ਲਾਈਕ

ਅਬਰਾਹਮ ਦੀ ਟੀ-ਸ਼ਰਟ 'ਤੇ ਲਿਖਿਆ ਹੈ 'ਮੰਮੀ ਇਜ ਮਾਈ ਕਵੀਨ' । ਤਸਵੀਰਾਂ ਵਿੱਚ ਅਬਰਾਹਮ ਦੀ ਲੁੱਕ ਦੇਖਦੇ ਹੀ ਬਣਦੀ ਹੈ ਜਦੋਂ ਕਿ ਗੌਰੀ ਇਹਨਾਂ ਤਸਵੀਰਾਂ ਵਿੱਚ ਕੈਜੁਅਲ ਲੁੱਕ ਵਿੱਚ ਨਜ਼ਰ ਆ ਰਹੀ ਹੈ । ਅਬਰਾਹਮ ਦੀਆਂ ਇਹਨਾਂ ਤਸਵੀਰਾਂ 'ਤੇ ਸ਼ਾਹਰੁਖ ਖਾਨ ਨੇ ਵੀ ਕਮੈਂਟ ਕੀਤਾ ਹੈ ।
ਹੋਰ ਵੇਖੋ :ਵੇਖੋ ‘ਸਿਰਜਨਹਾਰੀ’ ਸਨਮਾਨ ਨਾਰੀ ਦਾ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ

ਦੱਸ ਦਿੰਦੇ ਹਾਂ ਕਿ ਅਬਰਾਹਮ ਬਾਲੀਵੁੱਡ ਦੇ ਚਰਚਿਤ ਸਟਾਰਕਿੱਡਸ ਵਿੱਚੋਂ ਇੱਕ ਹਨ । ਆਏ ਦਿਨ ਅਬਰਾਹਮ ਦੀ ਕੋਈ ਨਾ ਕੋਈ ਤਸਵੀਰ ਸਾਹਮਣੇ ਆਉਂਦੀ ਹੈ ਜਿਹੜੀ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ । ਅਬਰਾਹਮ ਦੀਆਂ ਤਸਵੀਰਾਂ ਲੋਕਾਂ ਨੂੰ ਵੀ ਬਹੁਤ ਪਸੰਦ ਆਉਂਦੀਆਂ ਹਨ ।
ਹੋਰ ਵੇਖੋ :ਨਸ਼ੇ ‘ਚ ਧੂੱਤ ਦਿਖਾਈ ਦਿੱਤੇ ਸੰਜੇ ਦੱਤ, ਮੀਡੀਆ ਦੇ ਸਾਹਮਣੇ ਕੱਢੀਆਂ ਗਾਲਾਂ ਦੇਖੋ ਵੀਡਿਓ
https://twitter.com/iamsrk/status/1060930581373034496