ਕਠੋਰ ਤੱਪ ਤੋਂ ਬਾਅਦ ਅਦਾਕਾਰ ਅਜੈ ਦੇਵਗਨ ਨੇ ਮੰਦਰ ‘ਚ ਕੀਤੀ ਅਜਿਹੀ ਗਲਤੀ, ਹਰ ਪਾਸੇ ਹੋ ਰਹੀ ਚਰਚਾ

written by Shaminder | January 21, 2022

ਬਾਲੀਵੁੱਡ ਅਦਾਕਾਰ ਅਜੈ ਦੇਵਗਨ (Ajay Devgn) ਜੋ ਕਿ ਬੀਤੇ ਦਿਨੀਂ ਸਬਰੀਮਾਲਾ ਮੰਦਰ (Sabarimala Temple) ‘ਚ ਕਠੋਰ ਤੱਪ ਕਰ ਰਹੇ ਸਨ । ਪਰ ਹੁਣ ਮੰਦਰ ‘ਚ ਆਪਣੀ ਸਾਧਨਾ ਕਾਰਨ ਟ੍ਰੋਲਰ ਦੇ ਨਿਸ਼ਾਨੇ ‘ਤੇ ਆ ਗਏ ਹਨ । ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਅਜੈ ਦੇਵਗਨ ਆਪਣੀਆਂ ਮੰਨਤਾਂ ਦੀ ਪੂਰਤੀ ਲਈ ਕਠੋਰ ਤੱਪ ਕਰ ਰਹੇ ਸਨ । ਇਸ ਦੌਰਾਨ ਅਦਾਕਾਰ ਨੇ ਕਾਲੇ ਰੰਗ ਦੇ ਕੱਪੜੇ ਪਾਏ ਧਰਤੀ ‘ਤੇ ਹੀ ਸੁੱਤਾ ਅਤੇ ਪੂਰੇ ਗਿਆਰਾਂ ਦਿਨਾਂ ਤੱਕ ਮੰਦਰ ਦੇ ਨਿਯਮਾਂ ਦਾ ਪੂਰਾ ਪਾਲਣ ਕੀਤਾ ਸੀ ।

Ajay Devgn image From instagram

ਹੋਰ ਪੜ੍ਹੋ : ਜੌਰਡਨ ਸੰਧੂ ਬਰਾਤ ਲੈ ਕੇ ਹੋਇਆ ਰਵਾਨਾ, ਅੱਜ ਬੱਝਣ ਜਾ ਰਿਹਾ ਵਿਆਹ ਦੇ ਬੰਧਨ ‘ਚ

ਸ਼ਾਕਾਹਾਰੀ ਭੋਜਨ ਖਾਧਾ ਅਤੇ ਬਿਨਾਂ ਚੱਪਲਾਂ ਦੇ ਨੰਗੇ ਪੈਰੀਂ ਤੁਰਿਆ। ਅਜੈ ਦੇਵਗਨ ਨੇ  ਇਨ੍ਹਾਂ 11 ਦਿਨਾਂ ਦੌਰਾਨ ਸ਼ਰਾਬ ਅਤੇ ਪਰਫਿਊਮ ਤੋਂ ਦੂਰੀ ਬਣਾਈ ਰੱਖੀ, ਤਾਂ ਜੋ ਪੂਜਾ 'ਚ ਕੋਈ ਵਿਘਨ ਨਾ ਪਵੇ। ਪਰ ਹੁਣ ਉਹ ਆਪਣੀ ਧਾਰਮਿਕ ਯਾਤਰਾ ਨੂੰ ਲੈ ਕੇ ਟ੍ਰੋਲਰ ਦੇ ਨਿਸ਼ਾਨੇ ‘ਤੇ ਹਨ ਜਿਸ ਤੋਂ ਬਾਦ ਅਦਾਕਾਰ ਮੰਦਰ ‘ਚ ਦਰਸ਼ਨਾਂ ਦੇ ਲਈ ਪਹੁੰਚਿਆ ਸੀ ।

ajay devgn image From google

ਪਰ ਹੁਣ ਅਦਾਕਾਰ ਦੀ ਇਸ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਨੇ । ਜਿਸ ‘ਚ ਐਕਸ਼ਨ ਹੀਰੋ ਪਾਲਕੀ ‘ਚ ਸਵਾਰ ਹੋਇਆ ਨਜ਼ਰ ਆ ਰਿਹਾ ਹੈ । ਜਿਸ ਤੋਂ ਬਾਅਦ ਅਦਾਕਾਰ ਨੂੰ ਲੈ ਕੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਸੋਸ਼ਲ ਮੀਡੀਆ ‘ਤੇ ਅਦਾਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ ਹੈ । ਉਧਰ ਅਦਾਕਾਰ ਨੇ ਆਪਣੀ ਸਫਾਈ ‘ਚ ਇਹ ਕਿਹਾ ਹੈ ਕਿ ਉਹ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦਿਆਂ ਪਾਲਕੀ ‘ਚ ਸਵਾਰ ਹੋਇਆ ਸੀ । ਅਜੈ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ।

 

You may also like