ਕੋਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ 55 ਦਿਨਾਂ ਬਾਅਦ ਹਸਪਤਾਲ ਚੋਂ ਅਦਾਕਾਰ ਅਨਿਰੁਧ ਦਵੇ ਨੂੰ ਮਿਲੀ ਛੁੱਟੀ

written by Shaminder | June 26, 2021

ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਅਦਾਕਾਰ ਅਨਿਰੁਧ ਦਵੇ ਪੂਰੀ ਤਰ੍ਹਾਂ ਤੰਦਰੁਸਤ ਹਨ ।ਉਨ੍ਹਾਂ ਨੂੰ 55 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ । ਜਿਸ ਤੋਂ ਬਾਅਦ ਹਸਪਤਾਲ ਦਾ ਪੂਰਾ ਸਟਾਫ ਉਨ੍ਹਾਂ ਨੂੰ ਛੱਡਣ ਲਈ ਬਾਹਰ ਆਇਆ । ਇਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਅਨਿਰੁਧ ਭੁਪਾਲ ਦੇ ਇੱਕ ਹਸਪਤਾਲ ‘ਚ ਪਿਛਲੇ ਦੋ ਮਹੀਨਿਆਂ ਤੋਂ ਜ਼ਿੰਦਗੀ ਦੀ ਜੰਗ ਲੜ ਰਹੇ ਸਨ । anirudh ਹੋਰ ਪੜ੍ਹੋ : ਆਪਣੇ ਪਿਤਾ ਦੇ ਜਨਮ ਦਿਨ ‘ਤੇ ਭਾਵੁਕ ਹੋਏ ਅਜੇ ਦੇਵਗਨ, ਸਾਂਝੀ ਕੀਤੀ ਪਿਤਾ ਨਾਲ ਤਸਵੀਰ 

anirudh Image From Instagram
ਟਵਿੱਟਰ ‘ਤੇ ਆਪਣਾ ਹਾਲ ਬਿਆਨ ਕਰਦੇ ਹੋਏ ਅਦਾਕਾਰ ਨੇ ਲਿਖਿਆ ਸੀ ਕਿ ‘ਮੇਰੇ ਲਈ ਇਹ ਇਮੋਸ਼ਨਲ ਪਲ ਹੈ । ਮੈਂ ੫੫ ਦਿਨਾਂ ਬਾਅਦ ਡਿਸਚਾਰਜ ਹੋਇਆ ਹਾਂ, ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ । ਤੁਹਾਡਾ ਸਭ ਦਾ ਬਹੁਤ ਧੰਨਵਾਦ ਆਕਸੀਜ਼ਨ ਨਹੀਂ ਹੁਣ ਖੁਦ ਦੇ ਸਾਹ ਲੈ ਰਿਹਾ ਹਾਂ।ਜ਼ਿੰਦਗੀ ਆ ਰਿਹਾ ਹਾਂ ਮੈਂ’।
anirudh Image From Instagram
ਦੱਸ ਦਈਏ ਕਿ ਅਦਾਕਾਰ ਦੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ । ਅਦਾਕਾਰ ਦਾ ਦੋ ਮਹੀਨੇ ਦਾ ਬੇਟਾ ਸੀ, ਉਨ੍ਹਾਂ ਦੀ ਪਤਨੀ ਸ਼ੁਭੀ ਆਹੁਜਾ ਵੀ ਵਾਰ ਵਾਰ ਉਨ੍ਹਾਂ ਦੀ ਸਿਹਤ ਲਈ ਅਰਦਾਸਾਂ ਕਰ ਰਹੀ ਸੀ ।

0 Comments
0

You may also like