‘ਰਮਾਇਣ’ ’ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ ਦਾ ਦਿਹਾਂਤ, ਟੀਵੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

written by Rupinder Kaler | October 06, 2021

ਟੀਵੀ ਇੰਡਸਟਰੀ ਤੋਂ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਰਾਮਾਨੰਦ ਸਾਗਰ ਦੇ ਇਤਿਹਾਸਕ ਟੀਵੀ ਸ਼ੋਅ ਰਮਾਇਣ 'ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ (Arvind Trivedi Death) ਦਾ ਦਿਹਾਂਤ ਹੋ ਗਿਆ ਹੈ । ਖ਼ਬਰਾਂ ਮੁਤਾਬਿਕ 82 ਸਾਲਾ ਅਰਵਿੰਦ ਤ੍ਰਿਵੇਦੀ ਨੂੰ ਮੰਗਲਵਾਰ ਦੀ ਰਾਤ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਰਕੇ ਉਹਨਾਂ ਦੀ ਮੌਤ ਹੋਈ ਹੈ ।

Pic Courtesy: twitter

ਹੋਰ ਪੜ੍ਹੋ :

ਬਿੱਗ ਬੌਸ 15: ਕਰਨ ਕੁੰਦਰਾ ਦੇ ਨਾਲ ਗੱਲਬਾਤ ਕਰਦੇ ਹੋਏ ਅਫਸਾਨਾ ਖ਼ਾਨ ਨੇ ਦੱਸਿਆ ਇਹ ਸੁਫ਼ਨੇ ਹੋਇਆ ਪੂਰਾ

Pic Courtesy: twitter

ਉਹ (Arvind Trivedi Death) ਲੰਮੇ ਸਮੇਂ ਤੋਂ ਕੁਝ ਬਿਮਾਰੀਆਂ ਨਾਲ ਜੂਝ ਰਹੇ ਸੀ। ਰਾਮਾਇਣ 'ਚ ਲਕਛਮਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਨੀਲ ਲਹਿਰੀ ਨੇ ਅਰਵਿੰਦ ਦੇ ਦੇਹਾਂਤ 'ਤੇ ਸੋਗ ਜ਼ਾਹਿਰ ਕੀਤਾ ਹੈ। ਸੁਨੀਲ ਨੇ ਟਵਿੱਟਰ 'ਤੇ ਲਿਖਿਆ, ਬਹੁਤ ਦੁਖਦ ਸਮਾਚਾਰ ਹੈ ਕਿ ਸਾਡੇ ਸਾਰਿਆਂ ਦੇ ਪਿਆਰੇ ਅਰਵਿੰਦ ਭਰਾ ਹੁਣ ਸਾਡੇ 'ਚ ਨਹੀਂ ਹਨ।

ਰੱਬ ਉਨ੍ਹਾਂ (Arvind Trivedi Death) ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਆਪਣੇ ਪਿਤਾ ਸਮਾਨ, ਮੇਰੇ ਗਾਈਡ ਤੇ ਬਹਿਤਰੀਨ ਇਨਸਾਨ ਨੂੰ ਗੁਵਾ ਦਿੱਤਾ। ਸੁਨੀਲ ਲਹਿਰੀ ਤੋਂ ਇਲਾਵਾ ਹੋਰ ਕਈ ਅਦਾਕਾਰਾਂ ਨੇ ਅਰਵਿੰਦ (Arvind Trivedi Death) ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ ਹੈ।

0 Comments
0

You may also like