ਅਦਾਕਾਰ ਬੌਬੀ ਦਿਓਲ ਨੇ ਆਪਣੇ ਬੇਟੇ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

written by Shaminder | June 16, 2021

ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਆਪਣੇ ਬੇਟੇ ਆਰਿਆਮਾਨ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ।  ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਹੈਪੀ ਬਰਥਡੇ ਮੇਰੇ ਐਂਜਲ ਆਸ਼ੀਰਵਾਦ’।

Bobby with son Image From Instagram
ਹੋਰ ਪੜ੍ਹੋ : ਗਾਇਕ ਜੈਜ਼ੀ ਬੀ ਦਾ ‘ਆਜਾ ਬਾਪੂ’ ਗੀਤ ਰਿਲੀਜ਼, ਹਰ ਕਿਸੇ ਨੂੰ ਕਰ ਰਿਹਾ ਭਾਵੁਕ 
bobby-deol-with-dharmendra-jpg Image From Instagram
ਬੌਬੀ ਨੇ ਆਪਣੇ ਬੇਟੇ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ । ਪਹਿਲੀ ਤਸਵੀਰ ‘ਚ ਬੌਬੀ ਦਿਓਲ ਨੂੰ ਉਨ੍ਹਾਂ ਦਾ ਪੁੱਤਰ ਜੱਫੀ ਪਾਈ ਦਿਖਾਈ ਦੇ ਰਿਹਾ ਹੈ । ਜਦੋਂਕਿ ਦੂਜੀ ਤਸਵੀਰ ‘ਚ ਉਨ੍ਹਾਂ ਦਾ ਪੁੱਤਰ ਆਪਣੇ ਪਿਤਾ ਨੂੰ ਕਿੱਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
aryaman deol Image From Instagram
ਤੀਜੀ ਤਸਵੀਰ ‘ਚ ਦੋਵੇਂ ਇਕ ਦੂਜੇ ਨੂੰ ਗਲੇ ਲਗਾਉਂਦੇ ਦਿਖਾਈ ਦੇ ਰਹੇ ਹਨ । ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਨ ਤੋਂ ਬਾਅਦ ਉਨ੍ਹਾਂ ਦੇ ਫੈਨਸ ਅਤੇ ਫਾਲੋਅਰਸ ਕਮੈਂਟਸ ਕਰਕੇ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਆਰਿਆਮਾਨ ਨਿਊਯਾਰਕ ‘ਚ ਬਿਜਨੇਸ ਮੈਨੇਜਮੈਂਟ ਦੀ ਪੜਾਈ ਕਰ ਰਿਹਾ ਹੈ ਅਤੇ ਪਿਛਲੇ ਸਾਲ ਲਾਕਡਾਊਨ ਦੇ ਕਾਰਨ ਭਾਰਤ ਵਾਪਸ ਆ ਗਿਆ ਸੀ ।  

0 Comments
0

You may also like