ਅਦਾਕਾਰ ਦਰਸ਼ਨ ਔਲਖ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਤਸਵੀਰ

written by Shaminder | July 19, 2021

ਅਦਾਕਾਰ ਦਰਸ਼ਨ ਔਲਖ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਹੋਇਆਂ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦਰਸ਼ਨ ਔਲਖ ਦੀ ਮਾਂ ਅਦਾਕਾਰਾ ਰੇਖਾ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦਰਸ਼ਨ ਔਲਖ ਨੇ ਲਿਖਿਆ ਕਿ ‘ਮੈ ਕਮਲਾ ਹਾਂ ਜਾਂ ਮਹਾਨ ਹਾਂ, ਅੱਜ ਮੈਂ ਜੋ ਵੀ ਹਾਂ ਮੈਂ ਆਪਣੀ ਮਾਂ ਦਿੱਤਾ ਮਾਣ ਹਾਂ। ਦੁਨੀਆ ‘ਚ ਸਭ ਕੁਝ ਮਿਲ ਜਾਂਦਾ ਪਰ ਮਾਂ ਨਹੀਂ ਮਿਲਦੀ।

Darshan Aulakh, Image From Instagram

ਹੋਰ ਪੜ੍ਹੋ  : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਅਦਾਕਾਰਾ ਸਵਿਤਾ ਬਜਾਜ ਨੂੰ ਸਾਥੀ ਕਲਾਕਾਰ ਸਚਿਨ ਨੇ ਲਗਾਈ ਫਟਕਾਰ 

Darshan Aulakh mother Image From Instagram

ਇੱਕ ਯਾਦ ਮਾਂ ਦੇ ਨਾਲ ਰੇਖਾ। ਮਾਂ ਰੱਬ ਦਾ ਰੂਪ’ ।ਦਰਸ਼ਨ ਔਲਖ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸ਼ਕਾਂ ਵੱਲੋਂ ਲਗਾਤਰ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਹਰ ਕੋਈ ਮਾਂ ਦੀ ਮਮਤਾ ਨੂੰ ਸਿਜਦਾ ਕਰ ਰਿਹਾ ਹੈ । ਦਰਸ਼ਨ ਔਲਖ ਅਕਸਰ ਆਪਣੀ ਮਾਂ ਦੇ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ ।

Darshan Aulakh Image From Instagram

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਿੱਥੇ ਕਈ ਹਿੱਟ ਪੰਜਾਬੀ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ, ਉੱਥੇ ਹੀ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।

0 Comments
0

You may also like