Advertisment

ਅਦਾਕਾਰ ਗੈਵੀ ਚਹਿਲ ਨੇ ਤੁਰਕੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਹਿਰਾਇਆ ਕਿਸਾਨੀ ਝੰਡਾ

author-image
By Rupinder Kaler
New Update
ਅਦਾਕਾਰ ਗੈਵੀ ਚਹਿਲ ਨੇ ਤੁਰਕੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਹਿਰਾਇਆ ਕਿਸਾਨੀ ਝੰਡਾ
Advertisment
ਬਾਲੀਵੁੱਡ ਅਦਾਕਾਰ ਗੈਵੀ ਚਹਿਲ (Gavie Chahal ) ਏਨੀਂ ਦਿਨੀਂ ਤੁਰਕੀ ‘ਚ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ‘ਚ ਰੁਝਿਆ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਕੁਝ ਵੀਡੀਓ ਤੇ ਤਸਵੀਰਾਂ ਗੈਵੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਤੇ ਵੀਡੀਓ ਵਿੱਚ ਗੈਵੀ (Gavie Chahal ) ਕਿਸਾਨ ਅੰਦੋਲਨ (farmers)  ਦਾ ਝੰਡਾ ਬੁਲੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ । publive-image Pic Courtesy: Instagram ਹੋਰ ਪੜ੍ਹੋ :
Advertisment
ਉੱਬਲਦੇ ਪਾਣੀ ਦੀ ਕੜਾਹੀ ਵਿੱਚ ਬੈਠਕੇ ਭਗਤੀ ਕਰਦਾ ਹੈ ਇਹ ਬੱਚਾ, ਵੀਡੀਓ ਦੇਖ ਕੇ ਲੋਕ ਹੋ ਰਹੇ ਹਨ ਹੈਰਾਨ publive-image Pic Courtesy: Instagram ਇਸ ਵੀਡੀਓ ਵਿੱਚ ਗੈਵੀ ਤੁਰਕੀ ਦੇ ਇੱਕ ਸ਼ਹਿਰ ‘ਚ ਕਿਸਾਨੀ (farmers) ਦਾ ਝੰਡਾ ਲੈ ਕੇ, ਸਥਾਨਕ ਲੋਕਾਂ ਦਾ ਧਿਆਨ ਖਿੱਚਦਾ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਉਹ (Gavie Chahal ) ਹਵਾਈ ਜਹਾਜ ‘ਚ ਵੀ ਕਿਸਾਨ ਅੰਦੋਲਨ ਦਾ ਝੰਡਾ ਲੈ ਕੇ ਵਿਚਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਗੈਵੀ (Gavie Chahal ) ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਗਾ ਰਿਹਾ ਹੈ ਤੇ ਨਾਲ ਹੀ ਕਹਿ ਰਿਹਾ ਹੈ, ਜਿੱਥੇ ਵੀ ਜਾਵਾਂਗੇ ਝੰਡੇ ਗੱਡ ਕੇ ਆਵਾਂਗੇ।
 
View this post on Instagram
 

A post shared by Gavie Chahal (@chahalgavie)

Advertisment
ਆਪਣੀ ਇਸ ਸਰਗਰਮੀ ਸਬੰਧੀ ਗੈਵੀ ਚਹਿਲ ਦਾ ਕਹਿਣਾ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਅੰਨਦਾਤਾ ਦੇ ਹੱਕ ‘ਚ ਆਪਣੀ ਅਵਾਜ਼ ਕਿਸੇ ਨਾ ਕਿਸੇ ਰੂਪ ‘ਚ ਬੁਲੰਦ ਕਰੇ। ਦੱਸਣਯੋਗ ਹੈ ਕਿ ਗੈਵੀ ਦਾ ਹਾਲ ਹੀ ਵਿੱਚ ਕਿਸਾਨ ਸੰਘਰਸ਼ ਬਾਰੇ ਗਾਇਆ ਗੀਤਾ ਕਿਸਾਨੀ ਯੋਧੇ ਕਾਫੀ ਮਕਬੂਲ ਹੋਇਆ ਹੈ।
 
View this post on Instagram
 

A post shared by Gavie Chahal (@chahalgavie)

Advertisment

Stay updated with the latest news headlines.

Follow us:
Advertisment
Advertisment
Latest Stories
Advertisment