ਅਦਾਕਾਰ ਗੋਵਿੰਦਾ ਨੇ ਕਰਵਾ ਚੌਥ ‘ਤੇ ਆਪਣੀ ਪਤਨੀ ਨੂੰ ਗਿਫਟ ‘ਚ ਦਿੱਤਾ ਸਭ ਤੋਂ ਮਹਿੰਗਾ ਤੋਹਫ਼ਾ

Written by  Shaminder   |  October 25th 2021 04:18 PM  |  Updated: October 25th 2021 04:21 PM

ਅਦਾਕਾਰ ਗੋਵਿੰਦਾ ਨੇ ਕਰਵਾ ਚੌਥ ‘ਤੇ ਆਪਣੀ ਪਤਨੀ ਨੂੰ ਗਿਫਟ ‘ਚ ਦਿੱਤਾ ਸਭ ਤੋਂ ਮਹਿੰਗਾ ਤੋਹਫ਼ਾ

ਅਦਾਕਾਰ ਗੋਵਿੰਦਾ  (Govinda ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਰਵਾ ਚੌਥ ਦੇ ਮੌਕੇ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗੋਵਿੰਦਾ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚੋਂ ਇੱਕ ਤਸਵੀਰ ‘ਚ ਉਹ ਆਪਣੀ ਪਤਨੀ ਨੂੰ ਕਾਰ ਦੀ ਚਾਬੀ ਭੇਂਟ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਮੇਰੀ ਸਭ ਤੋਂ ਚੰਗੀ ਦੋਸਤ, ਮੇਰੀ ਜ਼ਿੰਦਗੀ ਦਾ ਪਿਆਰ, ਮੇਰੇ ਦੋ ਖੂਬਸੂਰਤ ਬੱਚਿਆਂ ਦੀ ਮਾਂ, ਕਰਵਾ ਚੌਥ ਮੁਬਾਰਕ।

image From instagram

ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਇਸ ਤਰ੍ਹਾਂ ਮਨਾਈ ਵੈਡਿੰਗ ਐਨੀਵਰਸਰੀ, ਰੋਮਾਂਟਿਕ ਤਸਵੀਰਾਂ ਵਾਇਰਲ

ਮੈਂ ਤੈਨੂੰ ਪਿਆਰ ਕਰਦਾ ਹਾਂ, ਤੇਰੇ ਲਈ ਮੇਰੇ ਦਿਲ ‘ਚ ਬਹੁਤ ਪਿਆਰ ਹੈ । ਪਰ ਅੱਜ ਲਈ ਇਸ ਛੋਟੇ ਜਿਹੇ ਤੋਹਫ਼ੇ ਨਾਲ ਮਾਪ ਲੈਣਾ। ਤੂੰ ਇਸ ਸੰਸਾਰ ਅਤੇ ਬਹੁਤ ਸਾਰੀਆਂ ਖੁਸ਼ੀਆਂ ਦੀ ਹੱਕਦਾਰ ਹੈਂ। ਲਵ ਯੂ ਮੇਰੀ ਪਿਆਰੀ ਸੋਨਾ’।

Govinda,, -min image From instagram

ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।ਗੋਵਿੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਅੱਜ ਕੱਲ੍ਹ ਉਹ ਫ਼ਿਲਮਾਂ ‘ਚ ਘੱਟ ਸਰਗਰਮ ਹਨ ਪਰ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

 

View this post on Instagram

 

A post shared by Govinda (@govinda_herono1)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network