ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਅਦਾਕਾਰ ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ

written by Rupinder Kaler | August 17, 2021

ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਆ ਰਹੀ ਹੈ । ਰਾਜਵੀਰ ਜਵੰਦਾ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਹੁਣ ਅਦਾਕਾਰ ਹਰੀਸ਼ ਵਰਮਾ (Harish Verma) ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਫਿਲਮ ਡਾਇਰੈਕਟਰ ਹਰਪ੍ਰੀਤ ਹੈਰੀ ਭੱਟੀ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਸਾਂਝੀ ਕਰਦੇ ਹੋਏ ਦਿੱਤਾ ਹੈ।

Pic Courtesy: Instagram

ਹੋਰ ਪੜ੍ਹੋ :

ਇਸ ਸ਼ਖਸ ‘ਤੇ ਸੰਨੀ ਦਿਓਲ ਨੂੰ ਚੜਿਆ ਗੁੱਸਾ, ਸਕਰਿਪਟ ਪਾੜ ਕੇ ਆਖਿਆ ‘ਤੂੰ ਮੈਨੂੰ ਸਮਝ ਕੀ ਰੱਖਿਆ’

Pic Courtesy: Instagram

ਉਹਨਾਂ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ‘ ਸਾਡੇ ਸਾਰਿਆਂ ਦੇ ਲਈ ਦੁੱਖ ਦੀ ਖ਼ਬਰ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਐਕਟਰ ਹਰੀਸ਼ ਵਰਮਾ ਬਾਈ (Harish Verma) ਦੇ ਪਿਤਾ ਜੀ ਸਵਰਗਵਾਸ ਹੋ ਗਏ ਨੇ  ..... ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਬੱਲ ਬਖ਼ਸ਼ੇ .... ਇਸ ਦੁੱਖ ਦੀ ਘੜੀ ‘ਚ ਪੂਰੀ ਫਿਲਮ ਇੰਡਸਟਰੀ ਉਨ੍ਹਾਂ ਦੇ ਨਾਲ ਖੜੀ ਹੈ’।

ਦੱਸ ਦੇਈਏ ਕਿ ਹਰੀਸ਼ ਵਰਮਾ (Harish Verma) ਪੰਜਾਬੀ ਇੰਡਸਟਰੀ ਦੇ ਬਹੁਤ ਹੀ ਉੱਘੇ ਅਦਾਕਾਰ ਹਨ ਜਿਹਨਾਂ ਨੂੰ ਪ੍ਰਸ਼ੰਸਕਾਂ ਵਲੋਂ ਅਕਸਰ ਬਹੁਤ ਪਿਆਰ ਮਿਲਦਾ ਹੈ। ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਉਹਨਾਂ ਨੂੰ ਹਿੰਮਤ ਬਖਸ਼ਣ।

0 Comments
0

You may also like