ਅਦਾਕਾਰ ਹਰੀਸ਼ ਵਰਮਾ ਦੀ ਨਵੀਂ ਫ਼ਿਲਮ ‘ਰੱਬ ਦੀ ਮੇਹਰ’ ਦਾ ਹੋਇਆ ਐਲਾਨ

written by Rupinder Kaler | September 06, 2021

‘ਯਾਰ ਅਣਮੁੱਲੇ ਰਿਟਰਜ਼’  ਤੋਂ ਇਲਾਵਾ ਹਰੀਸ਼ ਵਰਮਾ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ । ਜਿਸ ਦਾ ਬੀਤੇ ਦਿਨ ਐਲਾਨ ਕਰ ਦਿੱਤਾ ਗਿਆ । ਹਰੀਸ਼ ਵਰਮਾ (Harish Verma) ਦੀ ਇਸ ਫ਼ਿਲਮ ਨੂੰ ‘ਰੱਬ ਦੀ ਮੇਹਰ’ (Rabb di Mehar)  ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਖਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਹਰੀਸ਼ ਵਰਮਾ (Harish Verma)  ਅਤੇ ਕਸ਼ਿਸ਼ ਰਾਏ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ । ਫਿਲਮ ਦੀ ਸ਼ੂਟਿੰਗ 1 ਸਤੰਬਰ ਤੋਂ ਜਲੰਧਰ ਦੇ ਵਿੱਚ ਸ਼ੁਰੂ ਹੋ ਗਈ ਹੈ।

Pic Courtesy: Instagram

ਹੋਰ ਪੜ੍ਹੋ :

500 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਅਨੋਖੇ ਕਿਸਮ ਦੀ ਭਿੰਡੀ, ਕੀਟਨਾਸ਼ਕਾਂ ਦੀ ਨਹੀਂ ਕਰਨੀ ਪੈਂਦੀ ਵਰਤੋਂ

Pic Courtesy: Instagram

ਇਹ ਫ਼ਿਲਮ ਕਪਿਲ ਬੱਤਰਾ ਦੇ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ । ਖਬਰਾਂ ਮੁਤਾਬਿਕ ਹਰੀਸ਼ ਵਰਮਾ(Harish Verma) ਅਤੇ ਕਸ਼ਿਸ਼ ਰਾਏ ਦੀ ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ਹੈ। ਇਸ ਫ਼ਿਲਮ ਵਿੱਚ ਹਰ ਰੰਗ ਦੇਖਣ ਨੂੰ ਮਿਲੇਗਾ ।ਇਸ ਫਿਲਮ ਵਿੱਚ ਅਦਾਕਾਰ ਇਕਬਾਲ ਖਾਨ ਵੀ ਨਜ਼ਰ ਆਉਣਗੇ।

ਇਸ ਫ਼ਿਲਮ ਬਾਰੇ ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਹਰੀਸ਼ ਵਰਮਾ (Harish Verma) ਨੇ ਕਿਹਾ ਕਿ ਮੈਂ ਕਾਮੇਡੀ , ਡਰਾਮਾ ਅਤੇ ਪਰਿਵਾਰਿਕ ਫ਼ਿਲਮ ਕੀਤੀਆਂ ਹਨ। ਪਰ ਕਿਤੇ ਨਾ ਕਿਤੇ ਮੇਰੇ ਦਿਲ ਦੇ ਵਿੱਚ ਰੋਮਾਂਟਿਕ ਫਿਲਮ ਕਰਨ ਦੀ ਇੱਛਾ ਸੀ। ਮੈਨੂੰ ਖੁਸ਼ੀ ਹੈ ਕਿ ਹੁਣ ਮੇਰੀ ਇੱਛਾ ਪੂਰੀ ਹੋਣ ਜਾ ਰਹੀ ਹੈ।

 

0 Comments
0

You may also like