ਅਦਾਕਾਰ ਜਤਿੰਦਰ ’ਤੇ ਲੱਗਿਆ ਸੀ ਸਰੀਰਕ ਉਤਪੀੜਨ ਦਾ ਇਲਜ਼ਾਮ, ਜਨਮ ਦਿਨ ’ਤੇ ਜਾਣੋਂ ਜਤਿੰਦਰ ਦੀਆਂ ਖ਼ਾਸ ਗੱਲਾਂ

written by Rupinder Kaler | April 07, 2021 01:56pm

ਅਦਾਕਾਰ ਜਤਿੰਦਰ 7 ਅਪ੍ਰੈਲ ਨੂੰ ਆਪਣਾ 79ਵਾਂ ਜਨਮ ਦਿਨ ਮਨਾ ਰਹੇ ਹਨ । ਉਹਨਾਂ ਦਾ ਜਨਮ 7 ਅਪ੍ਰੈਲ 1942 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ । ਬਾਲੀਵੁੱਡ ਵਿੱਚ ਨਾਂਅ ਬਨਾਉਣ ਲਈ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਸੀ । ਜਤਿੰਦਰ ਦਾ ਪਰਿਵਾਰ ਗਹਿਣਿਆਂ ਦਾ ਕਾਰੋਬਾਰ ਕਰਦਾ ਸੀ । ਉਸ ਸਮੇਂ ਉਹਨਾਂ ਦਾ ਪਰਿਵਾਰ ਬਾਲੀਵੁੱਡ ਨੂੰ ਗਹਿਣੇ ਸਪਲਾਈ ਕਰਦਾ ਸੀ ਜਿਸ ਕਰਕੇ ਉਹਨਾਂ ਦਾ ਰੁਝਾਨ ਫ਼ਿਲਮਾਂ ਵੱਲ ਹੋ ਗਿਆ ।

image from jeetendra_kapoor's instagram

image from jeetendra_kapoor's instagram

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਤਿੰਦਰ ਤੇ ਰਾਜੇਸ਼ ਖੰਨਾ ਕਲਾਸਮੇਟ ਸਨ । ਦੋਵੇਂ ਮੁੰਬਈ ਦੇ ਇੱਕ ਸਕੂਲ ਵਿੱਚ ਪੜ੍ਹਦੇ ਸਨ । ਜਤਿੰਦਰ ਨੂੰ ਪਹਿਲਾ ਰੋਲ ਇੱਕ ਜੂਨੀਅਰ ਆਰਟਿਸਟ ਦਾ ਮਿਲਿਆ ਸੀ । ਉਹਨਾਂ ਨੇ ਫ਼ਿਲਮ ਨਵਰੰਗ ਵਿੱਚ ਬਾਡੀ ਡਬਲ ਦਾ ਕੰਮ ਕੀਤਾ ਸੀ । ਡਾਇਰੈਕਟਰ ਵੀ ਸ਼ਾਂਤਾਰਾਮ ਨੇ ਉਹਨਾਂ ਦਾ ਨਾਂ ਰਵੀ ਕਪੂਰ ਤੋਂ ਬਦਲ ਦਿੱਤਾ ਸੀ ।

image from jeetendra_kapoor's instagram

ਸ਼ਾਂਤਾਰਾਮ ਨੇ ਜਤਿੰਦਰ ਦੀ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ 100 ਰੁਪਏ ਤਨਖਾਹ ਵਿੱਚ ਨੌਕਰੀ ਤੇ ਰੱਖ ਲਿਆ ਸੀ । ਇੱਕ ਸਮਾਂ ਸੀ ਜਦੋਂ ਜਤਿੰਦਰ ਹੇਮਾ ਮਾਲਿਨੀ ਨਾਲ ਵਿਆਹ ਕਰਨਾ ਚਾਹੁੰਦੇ ਸਨ । ਜਤਿੰਦਰ ਨੇ ਹੇਮਾ ਲਈ ਆਪਣਾ ਰਿਸ਼ਤਾ ਵੀ ਭਿਜਵਾਇਆ ਸੀ । ਜਿਸ ਤੋਂ ਬਾਅਦ ਇਹ ਵਿਆਹ ਤੁੜਵਾਉਣ ਲਈ ਜਤਿੰਦਰ ਦੀ ਗਰਲ ਫ੍ਰੈਂਡ ਸ਼ੋਭਾ ਤੇ ਧਰਮਿੰਦਰ ਹੇਮਾ ਮਾਲਿਨੀ ਦੇ ਘਰ ਪਹੁੰਚ ਗਏ ਸਨ ।

image from jeetendra_kapoor's instagram

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਤਿੰਦਰ ਆਪਣੀ ਪਤਨੀ ਸ਼ੋਭਾ ਨੂੰ ਉਦੋਂ ਤੋਂ ਡੇਟ ਕਰ ਰਹੇ ਸਨ ਜਦੋਂ ਉਹ 14 ਸਾਲ ਦੀ ਸੀ । ਸ਼ੋਭਾ ਜਤਿੰਦਰ ਨਾਲ ਵਿਆਹ ਕਰਨ ਤੋਂ ਪਹਿਲਾਂ ਬ੍ਰਿਟਿਸ਼ ਏਅਰਵੇਜ ਵਿੱਚ ਏਅਰ ਹੋਸਟੇਸ ਦੇ ਤੌਰ ਤੇ ਕੰਮ ਕਰ ਚੁੱਕੀ ਹੈ ।

 

View this post on Instagram

 

A post shared by Jeetendra Kapoor (@jeetendra_kapoor)

ਸਾਲ 2018 ਵਿੱਚ ਜਤਿੰਦਰ ਦੀ ਇੱਕ ਕਜਨ ਨੇ ਉਹਨਾਂ ਤੇ ਹੈਰਾਨ ਕਰਨ ਵਾਲਾ ਦੋਸ਼ ਲਗਾਇਆ ਸੀ । ਉਹਨਾਂ ਦੀ ਸ਼ਿਮਲਾ ਵਿੱਚ ਰਹਿਣ ਵਾਲੀ ਕਜ਼ਨ ਨੇ ਇਲਜ਼ਾਮ ਲਗਾਇਆ ਸੀ ਕਿ ਜਤਿੰਦਰ ਨੇ ਸ਼ਰਾਬ ਦੇ ਨਸ਼ੇ ਵਿੱਚ ਉਹਨਾਂ ਦਾ ਸਰੀਰਕ ਉਤਪੀੜਨ ਕੀਤਾ ਸੀ ।

You may also like