ਅਦਾਕਾਰ ਜੌਹਨ ਇਬਰਾਹਿਮ ਨੇ ਆਪਣੇ ਬਾਈਕ ਕੁਲੈਕਸ਼ਨ ਵਿੱਚ ਇੱਕ ਹੋਰ ਸੁਪਰਬਾਈਕ ਸ਼ਾਮਲ ਕੀਤੀ

written by Shaminder | December 01, 2020

ਭਾਰਤ ਵਿਚ ਸੁਪਰਬਾਈਕ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ, ਨਾ ਸਿਰਫ਼ ਆਮ ਆਦਮੀ ਬਲਕਿ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਨ੍ਹਾਂ ਬਾਈਕਾਂ ਨੂੰ ਖਰੀਦਣ ਲਈ ਕਾਫੀ ਉਤਸ਼ਾਹਤ ਰਹਿੰਦੀਆਂ ਹਨ। ਇਸੇ ਲੜੀ ਵਿਚ ਸਟਾਰ ਜੌਹਨ ਇਬਰਾਹਿਮ ਨੇ ਇਕ ਨਵੀਂ ਸੁਪਰਬਾਈਕ ਨੂੰ ਆਪਣੇ ਗੈਰਾਜ ਵਿਚ ਸ਼ਾਮਲ ਕੀਤਾ ਹੈ।ਜੌਹਨ ਇਬਰਾਹਿਮ ਦਾ ਬਾਈਕ ਪ੍ਰੇਮ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ । john-abraham ਉਹ ਅਕਸਰ ਨਵੀਂ ਤੋਂ ਨਵੀਂ ਬਾਈਕ ਖਰੀਦਦੇ ਹਨ ਅਤੇ ਬਾਈਕਸ ਦੀ ਬਹੁਤ ਵੱਡੀ ਕੁਲੈਕਸ਼ਨ ਉਨ੍ਹਾਂ ਦੇ ਕੋਲ ਮੌਜੂਦ ਹੈ । ਹੋਰ ਪੜ੍ਹੋ : ਜੌਹਨ ਅਬ੍ਰਾਹਮ ਇਸ ਫ਼ਿਲਮ ਵਿੱਚ ਨਿਭਾਉਣਗੇ ਪਹਿਲੀ ਵਾਰ ਸਿੱਖ ਦਾ ਕਿਰਦਾਰ, ਫ਼ਿਲਮ ਦੀ ਫਰਸਟ ਲੁੱਕ ਜਾਰੀ
john ਦੱਸ ਦੇਈਏ ਕਿ ਜੌਹਨ ਕੋਲ ਸੁਪਰਬਾਈਕਸ ਦੀ ਕਾਫੀ ਵੱਡੀ ਕੁਲੈਕਸ਼ਨ ਹੈ। ਫਿਲਹਾਲ ਅਭਿਨੇਤਾ ਨੇ ਕਈ ਬੀਐਮਡਬਲਿਊ ਐਸ 1000 ਆਰਆਰ ਨੂੰ ਖਰੀਦਿਆ ਹੈ, ਜਿਸ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। john ਸੋਸ਼ਲ ਸਾਈਟ ’ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਕ ਬੀਐਮਡਬਲਿਊ ਐਸ1000 ਆਰਆਰ ਸੁਪਰਬਾਈਕ ਖਰੀਦੀ ਹੈ। ਇਸ ਫਲੈਗਸ਼ਿਪ ਬੀਐਮਡਬਲਿਊ ਸਪੋਰਟਸ ਬਾਈਕ ਨੂੰ ਪਿਛਲੇ ਸਾਲ ਭਾਰਤ ਵਿਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੀ ਕੀਮਤ 18.5 ਲੱਖ ਤੋਂ ਸ਼ੁਰੂ ਹੁੰਦੀ ਹੈ।

 
View this post on Instagram
 

A post shared by John Abraham (@thejohnabraham)

ਅਦਾਕਾਰ ਨੇ ਬਲੈਕ ਸਟਾਰਮ ਮੈਟਾਲਿਕ ਰੰਗ ਵਿਚ ਮੋਟਰਸਾਈਕਲ ਖਰੀਦੀ ਹੈ। ਜੌਹਨ ਨੇ ਆਪਣੀ ਨਵੀਂ ਬਾਈਕ ਨਾਲ ਸੋਸ਼ਲ ਮੀਡੀਆ ’ਤੇ ਇਕ ਛੋਟੀ ਵੀਡੀਓ ਪੋਸਟ ਕੀਤੀ ਹੈ।  

0 Comments
0

You may also like