ਅਦਾਕਾਰ ਕਬੀਰ ਬੇਦੀ ਨੇ ਆਪਣੇ ਬੇਟੇ ਸਿਧਾਰਥ ਦੀ ਖੁਦਕੁਸ਼ੀ ਨੂੰ ਲੈ ਕੇ ਕੀਤੇ ਕਈ ਖੁਲਾਸੇ

written by Rupinder Kaler | April 14, 2021

ਅਭਿਨੇਤਾ ਕਬੀਰ ਬੇਦੀ ਦੀ ਹਾਲ ਹੀ ਵਿੱਚ ਕਿਤਾਬ ਰਿਲੀਜ਼ ਹੋਈ ਹੈ, ਜਿਸ ਵਿੱਚ ਉਹਨਾਂ ਨੇ ਕਈ ਖੁਲਾਸੇ ਕੀਤੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਬੇਟੇ ਸਿਧਾਰਥ ਦੀ ਮੌਤ ਬਾਰੇ ਗੱਲ ਕੀਤੀ ਹੈ । ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਕਬੀਰ ਬੇਦੀ ਨੇ ਕਿਹਾ ਕਿ "ਸਿਧਾਰਥ ਬਹੁਤ ਹੁਸ਼ਿਆਰ ਨੌਜਵਾਨ ਸੀ।

kabir bedi image from kabir bedi's instagram
ਹੋਰ ਪੜ੍ਹੋ : ਨੀਰੂ ਬਾਜਵਾ ਨੇ ਹਿੰਦੀ ਗੀਤ ‘ਤੇ ਕੀਤਾ ਡਾਂਸ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਪਸੰਦ
image from kabir bedi's instagram
ਉਹ ਆਪਣੀਆਂ ਯੋਗਤਾਵਾਂ ਵਿੱਚ ਬੇਮਿਸਾਲ ਸੀ, ਅਤੇ ਫਿਰ ਅਚਾਨਕ ਉਹ ਇਸ ਦੁਨੀਆ ਤੋਂ ਚਲਾ ਗਿਆ । ਅਸੀਂ ਪਹਿਲਾਂ ਇਹ ਪਤਾ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਕੀ ਗ਼ਲਤ ਕੀ ਹੋ ਰਿਹਾ ਹੈ, ਅਤੇ ਤਿੰਨ ਸਾਲਾਂ ਤੱਕ, ਅਸੀਂ ਇਸ ਨਾਲ ਲੜਦੇ ਰਹੇ, ਅਤੇ ਆਖ਼ਰਕਾਰ ਮਾਂਟਰੀਅਲ ਦੇ ਡਾਕਟਰਾਂ ਨੇ ਉਸ ਨੂੰ ਸਿਜ਼ੋਫ੍ਰੇਨਿਕ ਬਿਮਾਰੀ ਨਾਲ ਗ੍ਰਸਿਤ ਪਾਇਆ । ਪiਰਵਾਰ ਨੇ ਸਿਧਾਰਥ ਦੀ ਬਿਮਾਰੀ ਨਾਲ 'ਲੜਾਈ' ਕਰਨ ਦੀ ਕੋਸ਼ਿਸ਼ ਕੀਤੀ, ਪਰ ਅੰਤ ਵਿੱਚ ਮੈਂ ਹਾਰ ਗਿਆ, ਉਸ ਨੇ ਇਸ ਦੁਨੀਆ ਤੋਂ ਜਾਣਾ ਚੁਣਿਆ ਤੇ ਖੁਦਕੁਸ਼ੀ ਕਰ ਲਈ ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਕਬੀਰ ਬੇਦੀ ਦੇ ਬੇਟੀ ਨੇ ਵੀ ਆਪਣੇ ਭਰਾ ਦੀ ਖੁਦਕੁਸ਼ੀ ਨੂੰ ਲੈ ਕੇ ਕਈ ਵਾਰ ਖੁਲਾਸਾ ਕੀਤਾ ਹੈ ।

0 Comments
0

You may also like