ਅਦਾਕਾਰ ਮਹਾਬੀਰ ਭੁੱਲਰ ਮੁੜ ਤੋਂ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਆਉਣਗੇ ਨਜ਼ਰ

Written by  Shaminder   |  December 10th 2021 05:57 PM  |  Updated: December 10th 2021 05:57 PM

ਅਦਾਕਾਰ ਮਹਾਬੀਰ ਭੁੱਲਰ ਮੁੜ ਤੋਂ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਆਉਣਗੇ ਨਜ਼ਰ

ਬਾਲੀਵੁੱਡ ਫ਼ਿਲਮਾਂ ‘ਚ ਜਿੱਥੇ ਪੰਜਾਬੀ ਗੀਤਾਂ ਦਾ ਤੜਕਾ ਲੱਗ ਰਿਹਾ ਹੈ । ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ । ਮਹਾਬੀਰ ਭੁੱਲਰ  (Mahabir Bhullar) ਜੋ ਕਿ ਕੁਝ ਸਮਾਂ ਪਹਿਲਾਂ ਬਾਲੀਵੁੱਡ (Bollywood) ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਪਰ ਕੁਝ ਸਮੇਂ ਤੋਂ ਉਹ ਪੰਜਾਬ ਆ ਕੇ ਤਰਨਤਾਰਨ ਦੇ ਨਜ਼ਦੀਕ ਆਪਣੇ ਪਿੰਡ ਆ ਕੇ ਰਹਿਣ ਲੱਗ ਪਏ ਸਨ । ਜਿਸ ਕਰਕੇ ਉਹ ਪੰਜਾਬੀ ਫ਼ਿਲਮਾਂ ‘ਚ ਹੀ ਅਦਾਕਾਰੀ ਕਰਦੇ ਦਿਖਾਈ ਦਿੱਤੇ ਸਨ । ਪਰ ਹੁਣ ਮੁੜ ਤੋਂ ਉਹ ਬਾਲੀਵੁੱਡ ਦਾ ਰੁਖ ਕਰਨ ਲੱਗੇ ।

Mahabir Bhullar image From instagram

ਹੋਰ ਪੜ੍ਹੋ : ਮੋਰਚਾ ਫਤਿਹ ਕਰਨ ਤੋਂ ਬਾਅਦ ਰਾਮ ਸਿੰਘ ਰਾਣਾ ਨੇ ਕਰ ਦਿੱਤਾ ਵੱਡਾ ਐਲਾਨ, ਘਰ ਵਾਪਸੀ ਕਰ ਰਹੇ ਕਿਸਾਨਾਂ ਲਈ ਕਰਨਗੇ ਇਹ ਕੰਮ, ਵੇਖੋ ਵੀਡੀਓ

ਜਿਸ ਦਾ ਖੁਲਾਸਾ ਉਨ੍ਹਾਂ ਵੱਲੋਂ ਪੰਕਜ ਤ੍ਰਿਪਾਠੀ ਦੇ ਨਾਲ ਪਾਈ ਗਈ ਤਸਵੀਰ ਤੋਂ ਲੱਗਦਾ ਹੈ । ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਮਹਾਬੀਰ ਭੁੱਲਰ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ 'ਰੌਕੀ ਮੈਂਟਲ', 'ਅਸ਼ਕੇ', 'ਬੰਬੂਕਾਟ' ਵਰਗੀਆਂ ਪੰਜਾਬੀ ਫ਼ਿਲਮਾਂ ਤੇ 'ਸੂਰਮਾ', 'ਉੜਤਾ ਪੰਜਾਬ' ਵਰਗੀਆਂ ਹਿੰਦੀ ਫ਼ਿਲਮਾਂ 'ਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।

Mahabir Bhullar image From instagram

ਹੁਣ ਉਹ ਇੱਕ ਹੋਰ ਬਾਲੀਵੁੱਡ ਫ਼ਿਲਮ ਲਈ ਤਿਆਰ ਹਨ, ਜਿਸ 'ਚ ਪੰਕਜ ਤ੍ਰਿਪਾਠੀ ਵੀ ਨਜ਼ਰ ਆਉਣਗੇ। ਛੇ ਫੁੱਟ ਦੋ ਇੰਚ ਲੰਬੇ ਮਹਾਬੀਰ ਭੁੱਲਰ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਅਦਾਕਾਰ ਬਣਨਗੇ । ਪਰ ਉਹ ਮੁੰਬਈ ਵਰਗੇ ਮਹਾਂਨਗਰ ‘ਚ 15 ਸਾਲ ਰਹੇ ਸਨ।

ਮਹਾਬੀਰ ਭੁੱਲਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉੱਥੋਂ ਦੇ ਕਲਾਕਾਰਾਂ ਤੋਂ ਉਨ੍ਹਾਂ ਨੂੰ ਇਸ ਗੱਲ ਲਈ ਈਰਖਾ ਹੁੰਦੀ ਸੀ ਕਿ ਉਹ ਉੱਥੇ ਆਪਣੇ ਪਰਿਵਾਰਾਂ ‘ਚ ਰਹਿ ਕੇ ਕੰਮ ਕਰ ਰਹੇ ਹਨ । ਪਰ ਉਹ ਪੰਜਾਬ ਤੋਂ ਮੁੰਬਈ ਆ ਕੇ ਫ਼ਿਲਮੀ ਦੁਨੀਆ ‘ਚ ਆਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਪੰਜਾਬ ਆਉਣ ਦਾ ਮਨ ਬਣਾ ਲਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network