ਅਦਾਕਾਰ ਮੋਹਿਤ ਮਲਿਕ ਅਤੇ ਅਦਿਤੀ ਮਾਤਾ ਪਿਤਾ ਬਣੇ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | April 29, 2021

ਅਦਾਕਾਰ ਮੋਹਿਤ ਮਲਿਕ ਅਤੇ ਅਦਿਤੀ ਮਲਿਕ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਮੋਹਿਤ ਮਲਿਕ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ । ਅਦਿਤੀ ਨੇ 29 ਅਪ੍ਰੈਲ ਨੂੰ ਇੱਕ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ ਹੈ । ਅਦਿਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਡੀਅਰ ਯੂਨੀਵਰਸ, ਇਸ ਆਸ਼ੀਰਵਾਦ ਲਈ ਸ਼ੁਕਰੀਆ।

Baby Malik Image From additemalik's Instagram

ਹੋਰ ਪੜ੍ਹੋ :  ਰੋਜ਼ਾਨਾ ਪੀਓ ਵੀਟ ਗਰਾਸ ਦਾ ਜੂਸ, ਇਹ ਬਿਮਾਰੀਆਂ ਰਹਿਣਗੀਆਂ ਦੂਰ 

aditi Image From additemalik's Instagram

ਅੱਧੀ ਰਾਤ ਨੂੰ ਉੱਠ ਕੇ ਰੋਣਾ..ਬੇਬੀ ਦੇ ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ, ਉਸ ਲਈ ਸ਼ੁਕਰੀਆ। ਆਪਣੀ ਦੁਨੀਆ ‘ਚ ਛੋਟੇ ਜਿਹੇ ਬੇਬੀ ਬੁਆਏ ਦਾ ਵੈਲਕਮ  ਖਰਕੇ ਬਹੁਤ ਖੁਸ਼ ਹਾਂ। ਇਹ ਬੇਬੀ ਸੱਚ ‘ਚ ਜਾਦੂ ਹੈ ਅਤੇ ਹੁਣ ਅਸੀਂ ਦੋ ਤੋ ਤਿੰਨ ਹੋ ਗਏ ਹਾਂ’।

Mohit Malik Image From additemalik's Instagram

ਮੋਹਿਤ ਮਲਿਕ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੇਬੀ ਬੁਆਏ ਦੀ ਤਸਵੀਰ ਸ਼ੇਅਰ ਕੀਤੀ ਹੈ । ਦੋਵਾਂ ਦੇ ਫੈਨਸ ਦੋਵਾਂ ਨੂੰ ਬੱਚੇ ਦੇ ਜਨਮ ‘ਤੇ ਵਧਾਈ ਦੇ ਰਹੇ ।

 

View this post on Instagram

 

A post shared by Aditi Shirwaikar Malik (@additemalik)

ਦੱਸ ਦਈਏ ਕਿ ਦੋਵਾਂ ਦੇ ਘਰ ਦਸ ਸਾਲ ਬਾਅਦ ਬੱਚੇ ਨੇ ਜਨਮ ਲਿਆ ਹੈ । 2010 ‘ਚ ਦੋਵਾਂ ਨੇ ਵਿਆਹ ਕਰਵਾਇਆ ਸੀ ।

 

0 Comments
0

You may also like