ਅਦਾਕਾਰ ਪ੍ਰਮੀਸ਼ ਵਰਮਾ ਨੇ ਪਹਿਲੀ ਵਾਰ ਆਪਣੀ ਗਰਲ ਫਰੈਂਡ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਖ਼ਾਸ ਮੌਕੇ ’ਤੇ ਗਰਲ ਫਰੈਂਡ ਨੂੰ ਦਿੱਤੀ ਵਧਾਈ

written by Rupinder Kaler | August 20, 2021

ਪੰਜਾਬੀ ਅਦਾਕਾਰ ਪ੍ਰਮੀਸ਼ ਵਰਮਾ (parmish verma) ਨੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਹਜ਼ਾਰਾਂ ਕੁੜੀਆਂ ਦਾ ਦਿਲ ਤੋੜ ਦਿੱਤਾ ਹੈ, ਕਿਉਂਕਿ ਪ੍ਰਮੀਸ਼ ਵਰਮਾ ਨੇ ਪਹਿਲੀ ਵਾਰ ਆਪਣੀ ਗਰਲ ਫਰੈਂਡ ਬਾਰੇ ਖੁਲਾਸਾ ਕੀਤਾ ਹੈ । ਪ੍ਰਮੀਸ਼ ਵਰਮਾ (parmish verma) ਦੀ ਗਰਲ ਫਰੈਂਡ ਦਾ ਨਾਂਅ ਗੁਨੀਤ (Guneet) ਹੈ । ਗੁਨੀਤ (Guneet) ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸਾਂਸਦ ਮੈਂਬਰ ਲਈ ਨਾਮਜਦ ਕੀਤੀ ਗਈ ਹੈ ।

Pic Courtesy: Instagram

ਹੋਰ ਪੜ੍ਹੋ :

ਇਸ ਵਾਰ ਰੱਖੜੀ ਦੇ ਤਿਉਹਾਰ ’ਤੇ ਘਰ ਬਣਾਓ ‘ਬਰੈੱਡ ਬਰਫੀ’, ਜਾਣੋਂ ਬਰਫੀ ਬਨਾਉਣ ਦੀ ਪੂਰੀ ਵਿਧੀ

Pic Courtesy: Instagram

ਇਸ ਖਾਸ ਮੌਕੇ ਨੂੰ ਹੋਰ ਖਾਸ ਬਣਾਉਂਦੇ ਹੋਏ ਪ੍ਰਮੀਸ਼ ਵਰਮਾ (parmish verma) ਨੇ ਗੁਨੀਤ (Guneet) ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਵਧਾਈ ਦਿੱਤੀ ਹੈ ।ਪ੍ਰਮੀਸ਼ ਵਰਮਾ ਦੇ ਇਸ ਖੁਲਾਸੇ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਸ ਨੂੰ ਵਧਾਈਆਂ ਦੇ ਰਹੇ ਹਨ । ਤਸਵੀਰਾਂ ਵਿੱਚ ਇਹ ਜੋੜੀ ਕਾਫੀ ਜਚ ਰਹੀ ਹੈ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਮੀਸ਼ (parmish verma) ਨੇ ਪੰਜਾਬੀ ਇੰਡਸਟਰੀ ਵਿੱਚ ਨਾਂਅ ਬਨਾਉਣ ਲਈ ਕਾਫੀ ਮਿਹਨਤ ਕੀਤੀ ਹੈ । ਉਹ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਚੰਗਾ ਗਾਇਕ ਵੀ ਹੈ । ਉਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ ਵਿੱਚ ਫਾਰਮਿੰਗ ਗੀਤ ਵਿੱਚ ਨਜ਼ਰ ਆਇਆ ਹੈ ।

0 Comments
0

You may also like